ਪੰਜਾਬ ‘ਚ ਦਰਦਨਾਕ ਸੜਕ ਹਾਦਸਾ, 2 ਦੀ ਮੌਤ

by nripost

ਨੰਗਲ (ਰਾਘਵ): ਨੰਗਲ ਦੇ ਨਾਲ ਲੱਗਦੇ ਪਿੰਡ ਬ੍ਰਹਮਪੁਰ ਦੇ ਕੋਲ ਨੰਗਲ ਚੰਡੀਗੜ੍ਹ ਮੁੱਖ ਮਾਰਗ 'ਤੇ ਇਕ ਬੱਸ ਅਤੇ ਅਰਟਿਗਾ ਕਾਰ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਸਵਾਰ ਕੁੱਲ ਛੇ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਵਿਚ ਇਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ ਪੰਜ ਗੰਭੀਰ ਰੂਪ ਵਿਚ ਜ਼ਖਮੀਆਂ ਨੂੰ ਪੁਲਸ ਅਤੇ ਐੱਸ. ਐੱਸ. ਐੱਫ. ਦੀ ਮਦਦ ਨਾਲ ਨੰਗਲ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਪਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਇਕ 18 ਸਾਲਾ ਨੌਜਵਾਨ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉੁਪਰੰਤ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।

ਇੱਥੇ ਇਹ ਵੀ ਦੱਸ ਦਈਏ ਕਿ ਇਕ ਪ੍ਰਾਈਵੇਟ ਬੱਸ ਜੋ ਕਿ ਹਿਮਾਚਲ ਦੇ ਮੈਕਲੋੜਗੰਜ ਤੋਂ ਦਿੱਲੀ ਏਅਰਪੋਰਟ ਜਾ ਰਹੀ ਸੀ ਅਤੇ ਅਰਟਿਗਾ ਕਾਰ ਜੋ ਕਿ ਦਿੱਲੀ ਤੋਂ ਹਿਮਾਚਲ ਵੱਲ ਜਾ ਰਹੀ ਸੀ, ਹਾਲਾਂਕਿ ਬੱਸ ਵਿਚ ਸਵਾਰ ਸਾਰੀਆਂ ਸਵਾਰੀਆਂ ਠੀਕ ਦੱਸੀਆਂ ਜਾ ਰਹੀਆਂ ਹਨ ਜਦ ਕਿ ਕਾਰ ਵਿਚ ਸਵਾਰ ਛੇ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..