ਨਵੀਂ ਦਿੱਲੀ (ਨੇਹਾ): ਦਿੱਲੀ 'ਚ ਜਿਵੇਂ-ਜਿਵੇਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ, ਉਥੇ ਹੀ ਰੁਝਾਨ ਵੀ ਸਾਹਮਣੇ ਆਉਣ ਲੱਗੇ ਹਨ। ਚੋਣ ਨਤੀਜਿਆਂ 'ਚ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਦੀਆਂ ਹੌਟ ਸੀਟਾਂ 'ਤੇ ਟਿਕੀਆਂ ਹੋਈਆਂ ਹਨ। ਨਵੀਂ ਦਿੱਲੀ 'ਚ ਕੇਜਰੀਵਾਲ ਜਾਂ ਪ੍ਰਵੇਸ਼ ਵਰਮਾ ਦੀ ਜਿੱਤ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅੱਗੇ ਨਜ਼ਰ ਆ ਰਹੀ ਹੈ।
ਹੁਣ ਤੱਕ ਭਾਜਪਾ 43, ਆਪ 26 ਅਤੇ ਕਾਂਗਰਸ 1 ਸੀਟ 'ਤੇ ਅੱਗੇ ਹੈ। ਨਵੀਂ ਦਿੱਲੀ ਸੀਟ 'ਤੇ ਕੇਜਰੀਵਾਲ ਨੇ ਪਰਵੇਸ਼ ਵਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਮਨੀਸ਼ ਸਿਸੋਦੀਆ ਵੀ ਜੰਗਪੁਰਾ ਤੋਂ ਅੱਗੇ ਆਏ ਹਨ। ਜਦੋਂ ਕਿ ਸੀਐਮ ਆਤਿਸ਼ੀ ਕਾਲਕਾਜੀ ਸੀਟ ਤੋਂ ਪਿੱਛੇ ਚੱਲ ਰਹੇ ਹਨ।



