ਮੁੱਲਾਂਪੁਰ ਦਾਖਾ (ਰਾਘਵ) : ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਥਾਣਾ ਦਾਖਾ ਦੀ ਪੁਲੀਸ ਨੇ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਹੈ। ਜਾਂਚ ਅਧਿਕਾਰੀ ਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 40-45 ਸਾਲ ਪ੍ਰਵਾਸੀ ਮਜ਼ਦੂਰ ਜਾਪਦੀ ਹੈ। ਉਸ ਦੀ ਦਾੜ੍ਹੀ ਅਤੇ ਵਾਲ ਕੱਟੇ ਹੋਏ ਹਨ, ਉਸ ਨੇ ਲਾਲ ਟੀ-ਸ਼ਰਟ ਅਤੇ ਨੀਲੇ ਰੰਗ ਦੀ ਬਾਕਸੀ ਜੈਕੇਟ ਪਾਈ ਹੋਈ ਹੈ। ਪੁਲਿਸ ਨੇ ਦੱਸਿਆ ਕਿ ਲਾਸ਼ ਜੋ ਕਿ ਇੱਕ ਦਿਨ ਪੁਰਾਣੀ ਜਾਪਦੀ ਹੈ, ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਲੁਧਿਆਣਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਜੋ ਵੀ ਉਸਨੂੰ ਪਛਾਣਦਾ ਹੈ ਉਹ ਥਾਣਾ ਦਾਖਾ ਨਾਲ ਸੰਪਰਕ ਕਰ ਸਕਦਾ ਹੈ।



