ਰੂਪਨਗਰ (ਰਾਘਵ): ਰੂਪਨਗਰ ਜ਼ਿਲ੍ਹੇ ਦੇ ਪਿੰਡ ਘਨੌਲੀ ’ਚ ਇਕ ਮੋਬਾਇਲ ਕੰਪਨੀ ਦਾ ਟਾਵਰ ਖੋਲਦਿਆਂ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਠੇਕੇਦਾਰ ਦੇ ਕੋਲ ਕੰਮ ਕਰਦੇ ਚਾਰ ਵਿਅਕਤੀ ਇਕ ਨਿੱਜੀ ਕੰਪਨੀ ਦਾ ਟਾਵਰ ਖੋਲ੍ਹ ਰਹੇ ਸਨ ਤਾਂ ਇਸ ਦੌਰਾਨ ਇਕ ਵਿਅਕਤੀ ਸੇਫਟੀ ਬੈਲਟ ਬੰਨਣ ਲੱਗਿਆ ਤਾਂ ਇਹ ਟਾਵਰ ਵਿਚ ਖਾਮੀ ਹੋਣ ਕਾਰਨ ਇਹ ਸੇਫਟੀ ਬੈਲਟ ਦੀ ਹੁੱਕ ਨਹੀਂ ਲੱਗ ਸਕੀ ਅਤੇ ਟਾਵਰ ਦਾ ਪਲੇਟਫਾਰਮ ਹੇਠਾਂ ਡਿੱਗ ਗਿਆ ਅਤੇ ਇਸ ਦੇ ਨਾਲ ਹੀ ਟਾਵਰ ਖੋਲ੍ਹ ਰਿਹਾ ਵਿਅਕਤੀ ਸਾਨੇ ਆਲਮ (30) ਸਾਲ ਵਾਸੀ ਮੇਰਠ ਵੀ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਦੇ ਸਾਥੀਆਂ ਨੇ ਸਾਨੇ ਆਲਮ ਨੂੰ ਹਸਪਤਾਲ ਵੀ ਪਹੁੰਚਾਇਆ ਪਰ ਉਦੋਂ ਤੱਕ ਇਹ ਦਮ ਤੋਡ਼ ਚੁੱਕਾ ਸੀ। ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਮੋਰਚਰੀ ’ਚ ਰੱਖਵਾ ਦਿੱਤਾ। ਪਤਾ ਚੱਲਿਆ ਹੈ ਕਿ ਉਸ ਦੇ ਦੋ ਬੱਚਿਆਂ ਵਿਚੋਂ ਇਕ ਕੁੜੀ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ ਦੋ ਕੁ ਸਾਲਾ ਦਾ ਇਕ ਲੜਕਾ ਹੈ ਅਤੇ ਘਰ ’ਚ ਪਰਿਵਾਰ ਦਾ ਗੁਜਾਰਾ ਚਲਾਉਣ ਵਾਲਾ ਇਹ ਇਕੋ ਹੀ ਸਹਾਰਾ ਸੀ।



