ਪੰਜਾਬ ‘ਚ ਵਾਪਰੀ ਦਰਦਨਾਕ ਘਟਨਾ, ਜ਼ਿੰਦਾ ਸੜੇ 2 ਲੋਕ

by nripost

ਲੁਧਿਆਣਾ (ਖੁਰਾਣਾ) : ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸਨਅਤੀ ਸ਼ਹਿਰ 'ਚ ਵਾਪਰੀ ਇਕ ਦਰਦਨਾਕ ਘਟਨਾ 'ਚ ਦੋ ਵਿਅਕਤੀ ਜ਼ਿੰਦਾ ਸੜ ਗਏ, ਜਦਕਿ ਇਕ ਨਾਬਾਲਗ ਬੱਚਾ ਵੀ ਗੰਭੀਰ ਰੂਪ 'ਚ ਝੁਲਸ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਵਾਪਰਿਆ, ਜਿਸ ਵਿੱਚ ਫੈਕਟਰੀ ਦੇ ਦੋ ਮੁਲਾਜ਼ਮ ਝੁਲਸ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਲ ਰੋਡ ਸਥਿਤ ਕਲਸੀਆ ਵਾਲੀ ਗਲੀ ਵਿੱਚ ਸਾਈਕਲ ਸੀਟ ਕਵਰ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਦੋ ਮੁਲਜ਼ਮ ਬੁਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਭਿਆਨਕ ਅੱਗ ਲੱਗਣ ਕਾਰਨ ਦੋ ਕਰਮਚਾਰੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਨਾਬਾਲਗ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

More News

NRI Post
..
NRI Post
..
NRI Post
..