ਧੂਰੀ (ਨੇਹਾ): ਪਾਵਰਕੌਮ ਦੇ ਸਹਾਇਕ ਕਾਰਜਕਾਰੀ ਇੰਜਨੀਅਰ (ਵੰਡ) ਸਬ ਡਵੀਜ਼ਨ ਸ਼ਹਿਰੀ ਧੂਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 66 ਕੇ.ਵੀ. ਗਰਿੱਡ ਦੇ ਧੁਰੇ ਵਿੱਚ ਨਵਾਂ ਬੈਰਕ ਲਗਾਉਣ ਕਾਰਨ ਭਲਕੇ 23 ਫਰਵਰੀ ਦਿਨ ਐਤਵਾਰ ਨੂੰ ਬਿਜਲੀ ਫੀਡਰਾਂ ’ਤੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਕਾਰਨ 11 ਕੇਵੀ ਰਾਮਬਾਗ ਫੀਡਰ, 11 ਕੇਵੀ ਅਰਬਨ-1 ਫੀਡਰ, 11 ਕੇਵੀ ਆਰੀਆ ਕਾਲਜ ਰੋਡ, 11 ਕੇਵੀ ਦੋਹਾਲਾ ਰੋਡ ਕੈਟਾਗਿਰੀ-2 ਫੀਡਰ, 11 ਕੇਵੀ ਇੰਡਸਟਰੀਅਲ ਕੈਟਾਗਿਰੀ-2 ਫੀਡਰ, 11 ਕੇਵੀ ਧਾਂਦਰਾ ਏਪੀ ਫੀਡਰ, 11 ਕੇਵੀ ਭਾਦਸੋਂ ਤੋਂ 11 ਕੇ.ਵੀ. ਫੀਡਰ, 11 ਕੇਵੀ ਬਾਰਦਵਾਲ ਏਪੀ ਫੀਡਰ ਦੀ ਸਪਲਾਈ ਪ੍ਰਭਾਵਿਤ ਹੋਵੇਗੀ।



