ਪੰਜਾਬ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

by nripost

ਲੁਧਿਆਣਾ (ਰਾਘਵ): ਪੰਜਾਬ ਸਰਕਾਰ ਵੱਲੋਂ ਸਾਲ 2024-25 ਦਾ ਪ੍ਰਾਪਰਟੀ ਟੈਕਸ 31 ਮਾਰਚ 2025 ਤੋਂ ਪਹਿਲਾਂ ਬਿਨਾਂ ਵਿਆਜ ਜਮ੍ਹਾਂ ਕਰਵਾਉਣ ਤੋ ਛੋਟ ਦਿੱਤੀ ਗਈ ਹੈ। ਇਸ ਲਈ ਆਮ ਲੋਕਾਂ ਦੀ ਸਹੂਲਤ ਅਤੇ ਨਗਰ ਨਿਗਮ ਦੇ ਵਿੱਤੀ ਹਿੱਤਾਂ ਨੂੰ ਦੇਖਦੇ ਹੋਏ ਨਗਰ ਨਿਗਮ, ਲੁਧਿਆਣਾ ਦੇ ਸਾਰੇ ਜ਼ੋਨਾਂ ਦੇ ਸੁਵਿਧਾ ਸੈਂਟਰ ਅਤੇ ਪਾਣੀ ਸੀਵਰੇਜ/ਡਿਸਪੋਜ਼ਲ ਦੇ ਦਫ਼ਤਰ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਖੁੱਲ੍ਹੇ ਰਹਿਣਗੇ। ਇਨ੍ਹਾਂ ਦਫ਼ਤਰਾਂ ਵਿਚ ਸ਼ਨੀਵਾਰ-ਐਤਵਾਰ ਅਤੇ ਤਿਉਹਾਰਾਂ ਵਾਲੇ ਦਿਨ ਵੀ ਦਿਨ ਵੀ ਕੰਮ ਹੁੰਦਾ ਰਹੇਗਾ। ਇਸ ਸਬੰਧੀ ਮੁਲਾਜ਼ਮਾਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਡੈਚਲਵਾਲ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਕਤ ਦਫ਼ਤਰ 22 ਅਤੇ 29 ਮਾਰਚ ਦਿਨ ਸ਼ਨੀਵਾਰ, 30 ਮਾਰਚ ਦਿਨ ਐਤਵਾਰ ਅਤੇ 31 ਮਾਰਚ ਨੂੰ ਯਾਨੀ ਈਦ ਉਲ ਫਿਤਰ ਵਾਲੇ ਦਿਨ ਵੀ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਰਹਿਣਗੇ। ਹੁਕਮਾਂ ਮੁਤਾਬਕ ਇਨ੍ਹਾਂ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਇਨ੍ਹਾਂ ਛੁੱਟੀਆਂ ਨੂੰ ਅਗਲੇ ਦਿਨਾਂ ਵਿਚ ਅਡਜਸਟ ਕਰ ਸਕਣਗੇ।

More News

NRI Post
..
NRI Post
..
NRI Post
..