ਬਘਾਹਾ (ਨੇਹਾ): ਪੱਛਮੀ ਚੰਪਾਰਨ ਜ਼ਿਲੇ ਦੇ ਬਘਾਹਾ ਦੇ ਸੇਮਰਾ ਥਾਣਾ ਖੇਤਰ ਦੇ ਦਧੀਆ ਪਿੰਡ 'ਚ ਛਾਪੇਮਾਰੀ ਕਰਨ ਗਈ ਆਬਕਾਰੀ ਵਿਭਾਗ ਦੀ ਟੀਮ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਘਟਨਾ ਬੀਤੀ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ।
ਜ਼ਖ਼ਮੀਆਂ ਵਿੱਚ ਪੁਲੀਸ ਮੁਲਾਜ਼ਮ ਮੋਤੀ ਲਾਲ, ਦਿਨੇਸ਼ ਕੁਮਾਰ ਅਤੇ ਪਿੰਡ ਵਾਸੀ ਛੋਟੇਲਾਲ ਰਾਮ ਦੀ 16 ਸਾਲਾ ਪੁੱਤਰੀ ਸ਼ੁਭਲੇਖਾ ਕੁਮਾਰੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਸ਼ਰਾਬ ਖਿਲਾਫ ਛਾਪੇਮਾਰੀ ਕਰਨ ਆਈ ਟੀਮ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਾਸੀਆਂ ਨੇ ਪੁਲੀਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



