ਜ਼ੋਰਦਾਰ ਵਿਰੋਧ ਤੋਂ ਬਾਅਦ ਅੰਮ੍ਰਿਤਸਰ ‘ਚ ਹੋਣ ਵਾਲੀ ‘Gay Parade’ ਹੋਈ ਰੱਦ

by nripost

ਅੰਮ੍ਰਿਤਸਰ (ਰਾਘਵ): ‘ਪ੍ਰਾਈਡ ਅੰਮ੍ਰਿਤਸਰ’ ਦੇ ਨਾਂ ਤੋਂ ਇਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ’ਚ 27 ਅਪ੍ਰੈਲ ਨੂੰ ਅੰਮ੍ਰਿਤਸਰ ’ਚ ਗੇਅ (ਹਮਜਿਨਸੀ) ਪਰੇਡ ਕਾਰਨੀਵਲ ਦੀ ਸ਼ਕਲ ’ਚ ਕਰਨ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ। ਗੇਅ ਪਰੇਡ ਦਾ ਸਭ ਤੋਂ ਪਹਿਲਾਂ ਵਿਰੋਧ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਵੱਲੋਂ ਕੀਤਾ ਗਿਆ ਹੈ। ਹੁਣ ਇਸ ਗੇਅ ਪਰੇਡ ਦੇ ਪ੍ਰਬੰਧਕਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਪ੍ਰਾਈਡ ਅੰਮ੍ਰਿਤਸਰ ਤੋਂ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਇਹ ਗੇਅ ਪਰੇਡ ਨਹੀਂ ਕਰਨਗੇ।

ਜ਼ਿਕਰਯੋਗ ਹੈ ਕਿ ਸਿੱਖ ਆਗੂ ਭਾਈ ਪਰਮਜੀਤ ਸਿੰਘ ਖਾਲਸਾ ਨੇ ਗੇਅ ਪਰੇਡ ਦੀ ਮਸ਼ਹੂਰੀ ਵਾਲੀ ਵੀਡੀਓ ਸਾਂਝੀ ਕਰਦਿਆਂ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਪਾਵਨ ਪਵਿੱਤਰ ਧਰਤੀ ਹੈ ਤੇ ਇੱਥੇ ਇਹ ਪਰੇਡ ਕਿਸੇ ਵੀ ਕੀਮਤ ’ਤੇ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਬੇਨਤੀ ਪ੍ਰਸ਼ਾਸਨ ਨੂੰ ਹੈ ਕਿ 27 ਅਪ੍ਰੈਲ ਨੂੰ ਇਹ ਪਰੇਡ ਹੋਣ ਤੋਂ ਰੋਕੋ। ਜੇ ਨਹੀਂ ਰੋਕੋਗੇ ਤਾਂ ਅਸੀਂ ਆਪ ਇਸ ਨੂੰ ਰੋਕਾਂਗੇ। ਭਾਈ ਪਰਮਜੀਤ ਸਿੰਘ ਅਕਾਲੀ ਨੇ ਇਸ ਪਰੇਡ ਦੇ ਪ੍ਰਬੰਧਕਾਂ ਕਿਹਾ ਕਿ ਜੇ ਤੁਸੀਂ ਇਸ ਅਪੀਲ ਤੇ ਪਿਆਰ ਨਾਲ ਇਸ ਨੂੰ ਰੋਕ ਲਓਗੇ ਤਾਂ ਚੰਗੀ ਗੱਲ ਹੈ।

More News

NRI Post
..
NRI Post
..
NRI Post
..