ਧੋਖਾਧੜੀ ਮਾਮਲੇ ‘ਚ ਅਦਾਕਾਰਾ ਸੁਰਵੀਨ ਚਾਵਲਾ ਨੂੰ 2 ਮਈ ਨੂੰ ਪੇਸ਼ ਹੋਣ ਦੇ ਆਦੇਸ਼

by mediateam

ਚੰਡੀਗ੍ਹੜ: ਚੀਫ ਜੁਡੀਅਸ਼ਲ ਮੈਜਿਸਟ੍ਰੇਟ ਦੀ ਅਦਾਲਤ ਨੇ ਹੁਸ਼ਿਆਰਪੁਰ ਦੇ ਬਹੁਚਰਚਿਤ ਧੋਖਾਧੜੀ ਮਾਮਲੇ 'ਚ ਅਦਾਕਾਰਾ ਸੁਰਵੀਨ ਚਾਵਲਾ, ਉਨ੍ਹਾਂ ਦੇ ਪਤੀ ਅਕਸ਼ੇ ਠੱਕਰ ਅਤੇ ਮਨਵਿੰਦਰ ਸਿੰਘ ਨੂੰ ਦੋ ਮਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਸੁਰਵੀਨ ਤੇ ਉਨ੍ਹਾਂ ਪਤੀ 'ਤੇ ਹੁਸ਼ਿਆਰਪੁਰ ਦੇ ਸੱਤਪਾਲ ਗੁਪਤਾ ਨੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਥਾਣਾ ਸਿਟੀ 'ਚ ਕੇਸ ਦਰਜ ਕਰਵਾਇਆ ਸੀ। 

ਸੁਰਵੀਨ ਨੇ ਡੀਜੀਪੀ ਪੰਜਾਬ ਫਰਿਆਦ ਕੀਤੀ ਹੈ ਕਿ ਉਸ ਖ਼ਿਲਾਫ਼ ਗਲਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਜਾਂਚ ਕੀਤੀ ਜਾਵੇ। ਪੁਲਿਸ ਨੇ ਆਪਣੀ ਜਾਂਚ 'ਚ ਸੁਰਵੀਨ ਤੇ ਪਤੀ ਅਕਸ਼ੇ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪੁਲਿਸ ਦੀ ਜਾਂਚ ਤੋਂ ਅਸਤੁੰਸ਼ਟ ਸਤਪਾਲ ਗੁਪਤਾ ਨੇ ਫਿਰ ਤੋਂ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। 

ਅਦਾਲਤ ਨੇ ਸੁਰਵੀਨ ਤੇ ਅਕਸ਼ੇ ਨੂੰ ਦੋ ਮਈ ਨੂੰ ਅਦਾਲਤ 'ਚ ਪੇਸ਼ ਹੋਣ ਲਈ ਆਦੇਸ਼ ਦਿੱਤੇ ਹਨ। ਸੁਰਵੀਨ ਤੇ ਅਕਸ਼ੇ 'ਤੇ ਦੋਸ਼ ਹੈ ਕਿ 2014 'ਚ ਉਨ੍ਹਾਂ ਫਿਲਮਾਂ ਬਣਾਉਣ ਲਈ ਸਤਪਾਲ ਗੁਪਤਾ ਤੋਂ ਪੈਸੇ ਇਨਵੈਸਟ ਕਰਨ ਲਈ ਕਿਹਾ। ਗੁਪਤਾ ਨੇ 51 ਲੱਖ ਰੁਪਏ ਇਨਵਸੈਟ ਕਰ ਦਿੱਤੇ। ਤਕਨੀਕੀ ਦਿੱਕਤ ਕਾਰਨ 11 ਲੱਖ ਰੁਪਏ ਸੁਰਵੀਨ ਦੇ ਖਾਤੇ ਤੋਂ ਵਾਪਸ ਆ ਗਏ ਸਨ। ਦੋਨਾਂ ਨੇ ਭਰੋਸਾ ਦਿੱਤਾ ਕਿ ਫਿਲਮ ਰਿਲੀਜ਼ ਹੋਣ 'ਤੇ ਉਹ 40 ਲੱਖ ਦੀ ਥਾਂ 70 ਲੱਖ ਰੁਪਏ ਦੇਣਗੇ, ਪਰ ਇਕ ਪੈਸਾ ਨਹੀਂ ਦਿੱਤਾ।

More News

NRI Post
..
NRI Post
..
NRI Post
..