2010 – 2019 ਦੌਰਾਨ ਭਾਰਤ ਦੀ ਆਬਾਦੀ 1.2 ਫ਼ੀਸਦੀ ਵਧੀ

by mediateam

11 ਅਪ੍ਰੈਲ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਸਾਲ 2010 ਤੋਂ 2019 ਵਿਚਾਲੇ ਭਾਰਤ ਦੀ ਆਬਾਦੀ 1.2 ਫ਼ੀਸਦੀ ਡਰ ਨਾਲ ਵੱਧ ਕੇ  1.36 ਅਰਬ ਹੋ ਗਈ ਹੈ | ਇਹ ਚੀਨ ਦੀ ਸਾਲਾਨਾ ਵਾਧਾ ਦਰ ਦੇ ਮੁਕਾਬਲੇ ਦੁਗਣੀ ਹੈ | ਆਬਾਦੀ ਸਬੰਧੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ 'ਚ ਇਹ ਪ੍ਰਗਟਾਵਾ ਹੋਇਆ ਹੈ | ਭਾਰਤ ਦੀ ਆਬਾਦੀ ਸਾਲ 2019 ਵਿਚ 1.36 ਅਰਬ ਪਹੁੰਚ ਗਈ ਹੈ ਜੋ 1994 ਵਿਚ 94.22 ਅਤੇ 1969 ਵਿਚ 54.15 ਕਰੋੜ ਸੀ |


ਵਿਸ਼ਵ ਦੀ ਆਬਾਦੀ 2019 ਵਿਚ ਵੱਧ ਕੇ 771.5 ਕਰੋੜ ਹੋ ਗਈ ਹੈ ਜੋ ਪਿੱਛਲੇ ਸਾਲ 763.3 ਕਰੋੜ ਸੀ | ਰਿਪੋਰਟ ਮੁਤਾਬਕ ਭਾਰਤ ਵਿਚ 1969 ਵਿਚ ਪ੍ਰਤੀ ਮਹਿਲਾ ਕੁਲ ਜਨਮ ਦਰ 5.6 ਫ਼ੀ ਸਦੀ ਜੋ 1994 ਵਿਚ 3.7 ਰਹਿ ਗਈ। 1969 ਵਿਚ ਜ਼ਿੰਦਗੀ ਦੀ ਉਮਰ ਲਗਭਗ 47 ਸਾਲ ਸੀ ਜੋ 1994 ਵਿਚ 60 ਸਾਲ ਅਤੇ 2019 ਵਿਚ 69 ਸਾਲੀ ਹੋ ਗਈ |


ਵਿਸ਼ਵ ਦੀ ਔਸਤਨ ਜੀਵਨ ਦਰ 72 ਸਾਲ ਹੈ | ਰਿਪੋਰਟ ਵਿਚ 2019 ਵਿਚ ਭਾਰਤ ਦੀ ਆਬਾਦੀ ਦੇ ਵੇਰਵੇ ਸਬੰਧੀ ਇਕ ਗ੍ਰਾਫ਼ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀ 27 ਫ਼ੀਸਦੀ ਆਬਾਦੀ 0-14 ਸਾਲ ਅਤੇ 10-24 ਸਾਲ ਦੀ ਉਮਰ ਵਰਗ ਵਿਚ ਹੈ ਜਦਕਿ ਦੇਸ਼ ਦੀ 67 ਫ਼ੀ ਸਦੀ ਆਬਾਦੀ 15-65 ਸਾਲ ਉਮਰ ਵਰਗ ਦੀ ਹੈ | 

More News

NRI Post
..
NRI Post
..
NRI Post
..