Punjab: ਇਕ ਵਾਰ ਫ਼ਿਰ ਸੁਰਖੀਆਂ ‘ਚ ਫਿਰੋਜ਼ਪੁਰ ਜੇਲ੍ਹ, 24 ਮੋਬਾਈਲ, ਡਾਟਾ ਕੇਬਲ, ਚਾਰਜਰ, ਈਅਰਫੋਨ, ਅਡਾਪਟਰ ਤੇ ਨਸ਼ਾ ਬਰਾਮਦ

by nripost

ਫਿਰੋਜ਼ਪੁਰ (ਰਾਘਵ) : ਸ਼ਰਾਰਤੀ ਅਨਸਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੈਕੇਟਾਂ ’ਚ ਬੰਦ ਕਰਕੇ ਜੇਲ ਅੰਦਰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਦੇ ਪੈਕੇਟ ਸੁੱਟੇ ਜਾ ਰਹੇ ਹਨ ਅਤੇ ਇਕ ਵਾਰ ਫਿਰ ਸ਼ਰਾਰਤੀ ਅਨਸਰਾਂ ਵੱਲੋਂ ਬਾਹਰੋਂ ਜੇਲ ਅੰਦਰ ਪੈਕੇਟਾਂ ’ਚ ਬੰਦ ਕਰ ਕੇ ਮੋਬਾਈਲ ਅਤੇ ਨਸ਼ੀਲੇ ਪਦਾਰਥ ਸੁੱਟੇ ਗਏ। ਇਸ ਲਈ ਕੇਂਦਰੀ ਜੇਲ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ, ਕੈਦੀਆਂ ਅਤੇ ਹਵਾਲਾਤੀਆਂ ਖਿਲਾਫ ਮਾਮਲੇ ਦਰਜ ਕੀਤੇ ਹਨ।

ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਬਾਹਰੋਂ ਸੁੱਟੇ ਪੈਕੇਟ ਜੇਲ ਪ੍ਰਸ਼ਾਸਨ ਨੇ ਕਬਜ਼ੇ ’ਚ ਲੈ ਲਏ ਹਨ, ਜਿਨ੍ਹਾਂ ’ਚੋਂ 16 ਕੀਪੈਡ ਮੋਬਾਈਲ, 8 ਟੱਚ ਸਕ੍ਰੀਨ ਮੋਬਾਈਲ, 170 ਤੰਬਾਕੂ ਜਰਦਾ ਦੀਆਂ ਪੁੜੀਆਂ, 7 ਸਿਗਰਟ ਦੀਆਂ ਡੱਬੀਆਂ, 12 ਬੀੜੀਆਂ ਦੇ ਬੰਡਲ, 6 ਡਾਟਾ ਕੇਬਲ, ਇਕ ਹੈੱਡਫੋਨ, 2 ਵਾਇਰਲੈੱਸ ਈਅਰਫੋਨ, 2 ਕੂਲਲਿਪ, ਇਕ ਚਾਰਜਰ, 4 ਅਡਾਪਟਰ ਅਤੇ ਇਕ ਸੂਈ ਪਿੰਨ ਆਦਿ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਭੇਜੀ ਲਿਖਤੀ ਜਾਣਕਾਰੀ ਦੇ ਆਧਾਰ ’ਤੇ ਇਸ ਬਰਾਮਦਗੀ ਦੇ ਸਬੰਧ ’ਚ ਕੈਦੀ ਆਤਮਾ ਸਿੰਘ, ਹਵਾਲਾਤੀ ਪ੍ਰਭਜੋਤ ਸਿੰਘ, ਹਵਾਲਾਤੀ ਮੁਖਤਿਆਰ ਸਿੰਘ, ਹਵਾਲਾਤੀ ਗੁਰਪ੍ਰੀਤ ਸਿੰਘ, ਹਵਾਲਾਤੀ ਬਲਜਿੰਦਰ ਸਿੰਘ, ਕੈਦੀ ਸੁਖਦੇਵ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..