ਵਿਸਾਖੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਧਾਨ ਮੰਤਰੀ ਟਰੂਡੋ

by

ਓਂਟਾਰੀਓ (ਵਿਕਰਮ ਸਹਿਜਪਾਲ) : ਅੱਜ ਵਿਸਾਖੀ ਦੇ ਪਾਵਨ ਤਿਉਹਾਰ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਜਿਥੇ ਇਸ ਤਿਓਹਾਰ ਦੇ ਧਾਰਮਿਕ ਮਾਇਨੇ ਹਨ। 


ਉੱਥੇ ਹੀ ਇਹ ਦਿਨ ਪੰਜਾਬ ਦੇ ਕਿਸਾਨਾਂ ਲਈ ਵੀ ਕਾਫੀ ਅਹਿਮ ਹੈ। ਦਰਅਸਲ ਪੰਜਾਬ ਵਿਚ ਰਸਮੀ ਤੌਰ 'ਤੇ ਕਣਕ ਦੀ ਵਾਢੀ ਵਿਸਾਖੀ ਮੌਕੇ ਹੀ ਸ਼ੁਰੂ ਹੁੰਦੀ ਹੈ। ਹਾਲਾਂਕਿ ਕਣਕ ਦੀ ਸਰਕਾਰੀ ਖਰੀਦ ਦੀ ਤਰੀਕ 1 ਅਪ੍ਰੈਲ ਤੋਂ ਹੀ ਮਿੱਥੀ ਗਈ ਹੈ ਪਰ ਕਣਕ ਦੀ ਕਟਾਈ ਵਿਚ ਤੇਜ਼ੀ ਅਤੇ ਮੰਡੀਆਂ ਵਿਚ ਆਮਦ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਨਾ ਸਿਰਫ਼ ਪੰਜਾਬ 'ਚ ਸਗੋਂ ਉੱਤਰ ਭਾਰਤ 'ਚ ਵੀ ਇਸ ਤਿਉਹਾਰ ਨੂੰ ਜਗ੍ਹਾ-ਜਗ੍ਹਾ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਜਿਵੇਂ-ਜਿਵੇਂ ਦਿਨ ਬਦਲਦੇ ਜਾ ਰਹੇ ਹਨ, ਵਿਸਾਖੀ ਦਾ ਤਿਉਹਾਰ ਵੀ ਥੋੜ੍ਹਾ ਨਵਾਂ ਹੁੰਦਾ ਜਾ ਰਿਹਾ ਹੈ। 


More News

NRI Post
..
NRI Post
..
NRI Post
..