ਟਰੰਪ ਨਾਲ ਗੱਲਬਾਤ ਦੇ ਲਈ ਕਿਮ ਯੋਂਗ ਰਾਜ਼ੀ, ਰੱਖੀ ਇਕ ਸ਼ਰਤ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨ ਨੂੰ ਉਤਰੀ ਕੋਰੀਆ ਦੇ ਨੇਤਾ ਕਿਮ ਯੋਂਗ ਤਿਆਰ ਹੋ ਗਈ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਲ ਦੇ ਅੰਤ ਤੱਕ ਅਮਰੀਕਾ ਦੁਵੱਲੇ ਰੂਪ ਨਾਲ ਮੰਨਣ ਵਾਲੇ ਸਮਝੌਤੇ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਟਰੰਪ ਦੇ ਨਾਲ ਤੀਜੀ ਸ਼ਿਖਰ ਗੱਲਬਾਤ ਕਰਨ ਨੂੰ ਤਿਆਰ ਹੈ। ਪ੍ਰਯੋਂਗਯਾਂਗ ਦੀ ਅਧਿਕਾਰਿਕ ਕੋਰੀਅਨ ਸੈਂਟਰਲ ਨੇ ਦੱਸਿਆ ਕਿ ਕਿਮ ਨੇ ਇਹ ਗੱਲ ਉਤਰ ਕੋਰੀਆ ਦੀ ਸੰਸਦ ਵਿਚ ਇਕ ਬੈਠਕ ਦੇ ਦੌਰਾਨ ਕਹੀ। 

ਕਿਮ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਫਰਵਰੀ ਵਿਚ ਟਰੰਪ ਦੇ ਨਾਲ ਸ਼ਿਖਰ ਗੱਲਬਾਤ ਇਸ ਲਈ ਅਸਫ਼ਲ ਰਹੀ ਕਿਉਂਕਿ ਅਮਰੀਕਾ ਨੇ ਇਕ ਤਰਫ਼ਾ ਮੰਗਾਂ ਰੱਖੀਆਂ ਸੀ ਪਰ ਨਿਜ਼ੀ ਤੌਰ 'ਤੇ ਅਮਰੀਕਾ ਦੇ ਰਾਸ਼ਟਪਤੀ ਦੇ ਨਾਲ ਉਨ੍ਹਾਂ ਦੇ ਚੰਗਾ ਸੰਬੰਧ ਹਨ। ਦਸਯੋਗ ਹੈ ਕਿ ਅਮਰੀਕਾ ਸ਼ਿਖਰ ਵਾਰਤਾ ਦੇ ਅਸਫ਼ਲ ਰਹਿਣ ਦੇ ਪਿਛੇ ਦੀ ਵਜ੍ਹਾ ਦੱਸਦੇ ਹੋਏ ਕਿਹਾ ਸੀ ਕਿ ਉਤਰ ਕੋਰੀਆ ਪਾਬੰਦੀ ਤੋਂ ਵੱਡੀ ਰਾਹਤ ਦੀ ਮੰਗ ਕਰ ਰਿਹਾ ਸੀ ਪਰ ਉਸਦੇ ਬਦਲੇ ਸੀਮਤ ਨਿਰਲੇਪਤਾ ਕਦਮ ਚੁੱਕਣਾ ਚਾਹੁੰਦਾ ਸੀ।

More News

NRI Post
..
NRI Post
..
NRI Post
..