ਰਾਜਪੁਰਾ (ਨੇਹਾ) : ਰਾਜਪੁਰਾ ਸ਼ਹਿਰ ਦੇ ਗੁਲਾਬ ਨਗਰ ਕਲੋਨੀ ਵਸਨੀਕ ਅਮਰਿੰਦਰ ਸਿੰਘ ਸਾਹਨੀ ਦੇ ਪੁੱਤਰ ਏਕਮ ਸਿੰਘ ਸਾਹਨੀ (18) ਦੀ ਆਸਟਰੇਲੀਆ ਦੇ ਨਿਊ ਸਾਊਥ ਵੇਲਜ ਸ਼ਹਿਰ ਵਿੱਚ ਕਾਰ ਪਾਰਕਿੰਗ ਵਿੱਚ ਨੌਜਵਾਨ ਦੇ ਨਾਲ ਹੋਈ ਤਕਰਾਰਬਾਜ਼ੀ ਨੂੰ ਲੈ ਕੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਦੀ ਖਬਰ ਜਦੋਂ ਰਾਜਪੁਰਾ ਸ਼ਹਿਰ ਵਿੱਚ ਪੁੱਜੀ ਤਾਂ ਸਾਹਨੀ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਵਿੱਚ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅਮਰਿੰਦਰ ਸਿੰਘ ਸਾਹਨੀ ਕੁਝ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਆਸਟਰੇਲੀਆ ਵਿੱਚ ਸੈਟਲ ਹੋ ਗਿਆ ਸੀ।
ਜਿੱਥੇ ਏਕਮ ਸਿੰਘ ਆਪਣੀ ਪੜ੍ਹਾਈ ਕਰ ਰਿਹਾ ਸੀ ਅਤੇ ਬੀਤੀ ਰਾਤ ਕਰੀਬ ਪੌਣੇ 12 ਵਜੇ ਜਦੋਂ ਆਸਟਰੇਲੀਆ ਦੇ ਸ਼ਹਿਰ ਨਿਊ ਸਾਊਥ ਵੇਲਜ ਵਿਖੇ ਪਾਰਕਿੰਗ ਵਿਚਕਾਰ ਪਾਰਕ ਕਰ ਰਿਹਾ ਸੀ ਤਾਂ ਉਸ ਦੀ ਮੌਕੇ ਉੱਤੇ ਸਥਿਤ ਨੌਜਵਾਨਾਂ ਦੇ ਨਾਲ ਬਹਿਸ ਹੋ ਗਈ ਅਤੇ ਨੌਜਵਾਨਾਂ ਨੇ ਏਕਮ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ। ਰਾਜਪੁਰਾ ਦੇ ਗੁਲਾਬ ਨਗਰ ਸਥਿਤ ਘਰ ਵਿੱਚ ਮ੍ਰਿਤਕ ਦੀ ਬਜ਼ੁਰਗ ਦਾਦੀ ਮਨਮੋਹਨ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ। ਆਸਟਰੇਲੀਆ ਵਿੱਚ ਘਟਨਾ ਸਥਲ ਉੱਤੇ ਉਥੋਂ ਦੀ ਪੁਲਿਸ ਨੇ ਮੌਕੇ ਉੱਤੇ ਪੁੱਜ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।



