ਫਰਾਂਸ ਦੀ 800 ਸਾਲ ਪੁਰਾਣੀ ਚਰਚ ‘ਚ ਲੱਗੀ ਅੱਗ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪੈਰਿਸ ਦੀ 800 ਸਾਲਾ ਪੁਰਾਣੀ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਚਰਚ 'ਚ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਇਹ ਅੱਗ ਬਿਲਡਿੰਗ 'ਚ ਚੱਲ ਰਹੇ ਕੰਮ ਕਰਕੇ ਲੱਗੀ। ਦਸਣਯੋਗ ਹੈ ਕਿ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਰਾਸ਼ਟਰੀ ਟੀ. ਵੀ. 'ਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਸੰਬੋਧਿਤ ਕਰਨ ਜਾ ਰਹੇ ਸਨ ਪਰ ਅਹਿਮ ਮੌਕੇ 'ਤੇ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਕਾਰਨ ਉਨ੍ਹਾਂ ਨੇ ਇਹ ਸੰਬੋਧਨ ਰੱਦ ਕਰ ਦਿੱਤਾ। 


ਰਾਸ਼ਟਰਪਤੀ ਮੈਕਰੋਨ ਨੇ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਪੁਲਸ ਨਾਲ ਮੀਟਿੰਗ ਕਰਨ ਦੀ ਇੱਛਾ ਜਤਾਈ ਹੈ। ਇਹ ਅੱਗ ਕੈਥਡਰਲ ਚਰਚ ਦੇ ਸਭ ਤੋਂ ਟਾਪ ਵਾਲੇ ਹਿੱਸੇ 'ਚ ਲੱਗੀ ਹੈ ਅਤੇ ਇਸ ਦਾ ਧੂੰਆ ਪੂਰੇ ਸ਼ਹਿਰ 'ਚ ਫੈਲ ਗਿਆ ਅਤੇ ਲੋਕਾਂ 'ਚ ਸਨਸਨੀ ਫੈਲ ਗਈ ਹੈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੁਕੜੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

More News

NRI Post
..
NRI Post
..
NRI Post
..