ਪੰਜਾਬ: ਨਸ਼ਾ ਤਸਕਰ ਦੇ ਘਰ ਪੁਲਿਸ ਨੇ ਮਾਰਿਆ ਛਾਪਾ, ਲੱਖਾਂ ਰੁਪਏ ਦੀ ਹੈਰੋਇਨ ਬਰਾਮਦ

by nripost

ਫਿਰੋਜ਼ਪੁਰ (ਰਾਘਵ) : ਥਾਣਾ ਸਦਰ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਪਿੰਡ ਮੱਧਰੇ ਵਿਚ ਛਾਪਾ ਮਾਰ ਕੇ ਇਕ ਸਮੱਗਲਰ ਨੂੰ 37.50 ਲੱਖ ਰੁਪਏ ਦੀ ਹੈਰੋਇਨ ਸਮੇਤ ਫੜਿਆ ਹੈ। ਏ.ਐੱਸ.ਆਈ. ਸੁਖਬੀਰ ਸਿੰਘ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮੱਧਰੇ ਵਾਸੀ ਕੁਲਦੀਪ ਸਿੰਘ ਕੀਪਾ ਹੈਰੋਇਨ ਦਾ ਨਸ਼ਾ ਕਰਦਾ ਹੈ ਅਤੇ ਆਪਣੇ ਘਰ ਵਿਚ ਹੈਰੋਇਨ ਵੀ ਵੇਚਦਾ ਹੈ। ਸੂਚਨਾ ਦੇ ਆਧਾਰ 'ਤੇ ਦੋਸ਼ੀ ਦੇ ਘਰ ਛਾਪਾ ਮਾਰ ਕੇ ਉਸ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 75 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।

More News

NRI Post
..
NRI Post
..
NRI Post
..