ਪੈਰਿਸ , 16 ਅਪ੍ਰੈਲ ( NRI MEDIA )
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ ਇਕ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਭਿਆਨਕ ਅੱਗ ਲੱਗ ਗਈ ਸੀ , ਇਸ ਦੇ ਨਾਲ ਕੈਥੇਡ੍ਰਲ ਦੀ ਸਿਖਰ ਪੂਰੀ ਤਰਾਂ ਸੜ ਗਈ ਹੈ ਪਰ, 850 ਸਾਲ ਪੁਰਾਣੀ ਇਮਾਰਤ ਦੀ ਅਸਲੀ ਬਣਤਰ ਹੁਣ ਵੀ ਸਹੀ ਹੈ , ਸਥਾਨਕ ਅਧਿਕਾਰੀਆਂ ਅਨੁਸਾਰ, ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ ,ਕੈਥੇਡ੍ਰਲ ਦੇ ਦੋਵੇਂ ਬੈਲ ਟਾਵਰ ਵੀ ਸੁਰੱਖਿਅਤ ਹਨ. ਹਾਲਾਂਕਿ, ਇਮਾਰਤ ਦੇ ਅੰਦਰ ਕਲਾਕਾਰੀ ਨੂੰ ਕੀਤਾ ਨੁਕਸਾਨ ਅਜੇ ਸਪੱਸ਼ਟ ਨਹੀਂ ਹੈ , ਦੱਸਿਆ ਜਾ ਰਿਹਾ ਹੈ ਕਿ ਕਰੋੜਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ , ਰਾਸ਼ਟਰਪਤੀ ਮੇਕਰੋਨ ਨੇ ਇਸ ਦੀ ਮੁਰੰਮਤ ਕਰਾਉਣ ਦੀ ਗੱਲ ਕਹੀ ਹੈ |
ਇਹ ਕਿਹਾ ਜਾ ਰਿਹਾ ਹੈ ਕਿ ਕੈਥੇਡ੍ਰਲ ਦੇ ਪੱਥਰਾਂ 'ਤੇ ਤਰੇੜਾਂ ਆਉਣ ਤੋਂ ਬਾਅਦ ਮੁਰੰਮਤ ਕੀਤੀ ਜਾ ਰਹੀ ਸੀ ,ਅਧਿਕਾਰੀਆਂ ਵਲੋਂ ਅੱਗ ਲੱਗਣ ਦੀਆਂ ਘਟਨਾ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ,ਪੈਰਿਸ ਪ੍ਰੌਸੀਕੁਆਟਰ ਦਫ਼ਤਰ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ , ਸਥਾਨਕ ਸਮੇਂ ਅਨੁਸਾਰ ਸਵੇਰੇ 6:30 ਵਜੇ ਕੈਥੇਡ੍ਰਲ ਵਿਚ ਇਹ ਅੱਗ ਲੱਗੀ , ਕੁਝ ਹੀ ਮਿੰਟਾਂ ਦੇ ਅੰਦਰ ਇਮਾਰਤ ਦੀ ਛੱਤ ਉਸ ਦੀ ਪਕੜ ਵਿੱਚ ਆ ਗਈ , ਇਸ ਨੇ ਲੱਕੜ ਦੀ ਪੂਰੀ ਛੱਤ ਨੂੰ ਤਬਾਹ ਕਰ ਦਿੱਤਾ, ਇਹ ਅੱਗ ਇੰਨੀ ਤੇਜ਼ ਸੀ ਕਿ ਉਹ ਪੂਰੇ ਸ਼ਹਿਰ ਤੋਂ ਦਿਖਾਈ ਦੇ ਰਹੀ ਸੀ |
ਅੱਗ ਬੁਝਾਉਣ ਲਈ ਤਕਰੀਬਨ 500 ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਖਤ ਮਿਹਨਤ ਕੀਤੀ , ਕੈਥੇਡ੍ਰਲ ਉਪਰ ਹੈਲੀਕਾਪਟਰ ਨਾਲ ਵੀ ਪਾਣੀ ਪਾਇਆ ਗਿਆ , ਲਗਭਗ ਚਾਰ ਘੰਟਿਆਂ ਬਾਅਦ, ਫਾਇਰ ਬ੍ਰਿਗੇਡ ਦੇ ਮੁਖੀ ਜੌਹਨ ਕਲੌਡ ਗੈਲ ਨੇ ਕਿਹਾ ਕਿ ਮੁੱਖ ਇਮਾਰਤ ਨੂੰ ਤਬਾਹੀ ਤੋਂ ਬਚਾਇਆ ਗਿਆ ਹੈ ਹਾਲਾਂਕਿ ਛੱਤ ਨੂੰ ਭਾਰੀ ਨੁਕਸਾਨ ਪੁੱਜਾ ਹੈ |
ਫਰਾਂਸ ਦੇ ਰਾਸ਼ਟਰਪਤੀ ਇੰਮਾਨੂਲ ਮੈਕਰੋਨ ਨੇ ਆਪਣੀਆਂ ਸਾਰੀਆਂ ਮੀਟਿੰਗਾਂ ਵੀ ਰੱਦ ਕਰ ਦਿੱਤੀਆਂ ਹਨ,ਉਨ੍ਹਾਂ ਨੇ ਕਿਹਾ ਕਿ ਫਰਾਂਸ ਦੇ ਇਤਿਹਾਸ ਵਿਚ ਪਵਿੱਤਰ ਜਗ੍ਹਾ 'ਤੇ ਅੱਗ ਦੀ ਘਟਨਾ ਬਹੁਤ ਦੁਖਦਾਈ ਹੈ , ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਅੱਗ ਬੁਝਾਉਣ ਵਾਲਿਆਂ ਨੇ ਕੈਥੋਲਿਕ ਨੂੰ ਹੋਰ ਬਦਤਰ ਸਥਿਤੀ ਤੱਕ ਪਹੁੰਚਣ ਤੋਂ ਬਚਾਇਆ ਹੈ , ਰਾਸ਼ਟਰਪਤੀ ਇੰਮਾਨੂਲ ਮੈਕਰੋ ਨੇ ਕੈਥੇਡ੍ਰਲ ਨੂੰ ਦੁਬਾਰਾ ਬਣਾਉਣ ਲਈ ਕੌਮਾਂਤਰੀ ਪੱਧਰ 'ਤੇ ਪੈਸਾ ਇਕੱਠਾ ਕਰਨ ਦਾ ਵਾਅਦਾ ਕੀਤਾ ਹੈ |



