Punjab: ਪੈਟਰੋਲ ਪੰਪ ‘ਤੇ ਲੁਟੇਰਿਆਂ ਨੇ ਬੋਲਿਆ ਧਾਵਾ, CCTV ‘ਚ ਕੈਦ ਹੋਈ ਘਟਨਾ

by nripost

ਬਟਾਲਾ (ਰਾਘਵ): ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਹਰਪੁਰਾ ’ਚ ਸਥਿਤ ਮਹਿਰ ਫਿਲਿੰਗ ਸਟੇਸ਼ਨ ’ਤੇ ਕਾਰ ਸਵਾਰ 4 ਵਿਅਕਤੀ ਕਾਰ ’ਚ ਇਕ ਹਜ਼ਾਰ ਰੁਪਏ ਦਾ ਤੇਲ ਪੁਆ ਕੇ ਬਿਨਾਂ ਪੈਸੇ ਦਿੱਤੇ ਫਰਾਰ ਹੋ ਗਏ। ਇਸ ਸਬੰਧੀ ਪੈਟਰੋਲ ਪੰਪ ਦੇ ਮੈਨੇਜਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਇਕ ਕਾਰ ’ਚ ਸਵਾਰ ਹੋ ਕੇ 4 ਵਿਅਕਤੀ ਆਏ ਜਿਨ੍ਹਾਂ ਨੇ ਪੰਪ ’ਤੇ ਕੰਮ ਕਰਦੇ ਲੜਕੇ ਨੂੰ ਕਾਰ ’ਚ ਇਕ ਹਜ਼ਾਰ ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਦ ਲੜਕੇ ਵਲੋਂ ਕਾਰ ’ਚ ਪੈਟਰੋਲ ਪਾ ਕੇ ਉਕਤ ਵਿਅਕਤੀਆਂ ਤੋਂ ਪੈਸੇ ਮੰਗੇ ਗਏ ਤਾਂ ਉਨ੍ਹਾਂ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਅਤੇ ਉਸਨੂੰ ਹਥਿਆਰ ਦਿਖਾ ਕੇ ਮੌਕੇ ਤੋਂ ਫਰਾਰ ਹੋ ਗਏ।

ਉਨ੍ਹਾਂ ਕਿਹਾ ਕਿ ਇਹ ਸਾਰੀ ਵਾਰਦਾਤ ਪੈਟਰੋਲ ਪੰਪ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਪੁਲਸ ਚੌਂਕੀ ਊਧਨਵਾਨ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸੰਬੰਧੀ ਜਦ ਊਧਨਵਾਲ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਪੰਜਾਬ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਸ ਵਲੋਂ ਜਲਦ ਹੀ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

More News

NRI Post
..
NRI Post
..
NRI Post
..