ਡੈਮ ਕੈਥੇਡ੍ਰਲ ਚਰਚ ਨੂੰ ਦੁਬਾਰਾ ਬਣਾਉਣ ਲਈ ਫਰਾਂਸ ਦੇ ਅਰਬਪਤੀ ਪਿਨੌਲਟ ਨੇ ਦਿਤੇ 10 ਕਰੋੜ ਯੂਰੋ

by

ਪੈਰਿਸ (ਵਿਕਰਮ ਸਹਿਜਪਾਲ) : ਪੈਰਿਸ ਵਿਚ ਸਥਿਤ 12ਵੀਂ ਸਦੀ ਦੀ ਮਸ਼ਹੂਰ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਸੋਮਵਾਰ ਸ਼ਾਮ ਭਿਆਨਕ ਅੱਗ ਲੱਗ ਗਈ। ਲੱਗਭਗ 850 ਸਾਲ ਪੁਰਾਣੀ ਇਸ ਚਰਚ ਵਿਚ ਲੱਕੜ ਦਾ ਕੰਮ ਜ਼ਿਆਦਾ ਸੀ। ਇਸੇ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਉਸ ਨੂੰ ਕਾਬੂ ਕਰਨ ਵਿਚ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਰਾਂਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਚਰਚ ਨੂੰ ਦੁਬਾਰਾ ਬਣਾਉਣ ਦੀ ਗੱਲ ਕਹੀ ਹੈ।

ਇਸ ਨੇਕ ਕੰਮ ਵਿਚ ਫਰਾਂਸ ਦੇ ਅਰਬਪਤੀ ਫ੍ਰਾਂਕੋਇਸ-ਹੇਨਰੀ ਪਿਨੌਲਟ ਨੇ ਚਰਚ ਨੂੰ 10 ਕਰੋੜ ਯੂਰੋ (784.32 ਕਰੋੜ ਰੁਪਏ) ਦਾਨ ਕਰਨ ਦਾ ਐਲਾਨ ਕੀਤਾ ਹੈ। ਅਰਬਪਤੀ ਪਿਨੌਲਟ ਦੇ ਬੇਟੇ ਫ੍ਰਾਂਕੋਇਸ-ਹੇਨਰੀ ਪਿਨੌਲਟ ਨੇ ਕਿਹਾ ਕਿ ਨੋਟਰੇ ਡੈਮ ਵਿਚ ਲੱਗੀ ਅੱਗ ਇਕ ਤ੍ਰਾਸਦੀ ਹੈ, ਜਿਸ ਦਾ ਅਸਰ ਪੂਰੇ ਫਰਾਂਸ ਵਿਚ ਪਵੇਗਾ। ਹੇਨਰੀ, ਆਰਟੇਮਿਸ ਗਰੁੱਪ ਹੋਲਡਿੰਗ ਕੰਪਨੀ ਦੇ ਪ੍ਰਧਾਨ ਹਨ। ਪਰਿਵਾਰ ਦੀ ਹੋਲਡਿੰਗ ਵਿਚ ਲਗਜ਼ਰੀ ਬ੍ਰਾਂਡ ਗੁੱਚੀ, ਬੋਟੇਗਾ ਵੇਨੇਟਾ, ਬਾਲੇਂਸੀਗਾ ਅਤੇ ਅਲੈਗਜੈਂਡਰ ਮੈਕਵੀਨ ਦੇ ਨਾਲ-ਨਾਲ ਨੀਲਾਮੀ ਘਰ ਕ੍ਰਿਸਟੀ ਸ਼ਾਮਲ ਹੈ। 

ਹੇਨਰੀ ਨੇ ਕਿਹਾ ਕਿ ਇਹ ਘਟਨਾ ਫਰਾਂਸ ਦੇ ਰੂਹਾਨੀ ਮੁੱਲਾਂ ਲਈ ਸਮਰਪਿਤ ਲੋਕਾਂ ਨੂੰ ਪ੍ਰਭਾਵਿਤ ਕਰੇਗੀ। ਹਰ ਕੋਈ ਸਾਡੀ ਵਿਰਾਸਤ ਦੇ ਇਸ ਨਗੀਨੇ ਨੂੰ ਜਲਦੀ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ। ਦੱਸ ਦਈਏ ਕਿ ਚਰਚ ਕੁੱਲ 52 ਹਜ਼ਾਰ ਵਰਗ ਫੁੱਟ ਵਿਚ ਬਣੀ ਹੋਈ ਹੈ। ਅੱਗ ਛੱਤ ਵਿਚ ਲੱਗੀ ਅਤੇ ਪੂਰੇ ਚਰਚ ਵਿਚ ਫੈਲ ਗਈ। ਅੱਗ ਕਾਰਨ ਚਰਚ ਦੀਆਂ ਮੀਨਾਰਾਂ, ਕੀਤੀ ਗਈ ਚਿੱਤਰਕਾਰੀ ਸਭ ਕੁਝ ਸੜ ਗਈ। ਇਤਿਹਾਸਿਕ ਚਰਚ ਹੋਣ ਕਾਰਨ ਕਰੀਬ ਇਕ ਕਰੋੜ ਸੈਲਾਨੀ ਇਸ ਨੂੰ ਦੇਖਣ ਲਈ ਆਉਂਦੇ ਹਨ।

More News

NRI Post
..
NRI Post
..
NRI Post
..