ਉੱਤਰੀ ਕੋਰੀਆ ਨੇ ਵਾਰਤਾ ਅਸਫਲ ਹੋਣ ਦਾ ਦੋਸ਼ ਅਮਰੀਕੀ ਵਿਦੇਸ਼ ਮੰਤਰੀ ਸਿਰ ਮੜਿਆ – ਪੋਪੀਓ ਨੂੰ ਹਟਾਉਣ ਦੀ ਮੰਗ

by mediateam

ਪਿਓਂਗਯਾਂਗ ,19 ਅਪ੍ਰੈਲ ( NRI MEDIA )

ਉੱਤਰੀ ਕੋਰੀਆ ਨੇ ਪ੍ਰਮਾਣੂ ਗੱਲਬਾਤ ਦੇ ਲਈ ਅਮਰੀਕਾ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ , ਇਸ ਲੜੀ ਵਿੱਚ  ਵਿੱਚ ਉੱਤਰੀ ਕੋਰੀਆ ਵਲੋਂ ਪਹਿਲਾਂ ਵੀਰਵਾਰ ਨੂੰ ਇੱਕ ਨਵੇਂ ਹਥਿਆਰ ਦੀ ਜਾਂਚ ਕੀਤੀ ਅਤੇ ਫਿਰ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਨੂੰ ਪ੍ਰਮਾਣੂ ਸਮਝੌਤੇ ਦੀ ਗੱਲਬਾਤ ਤੋਂ ਹਟਾਉਣ ਲਈ ਕਿਹਾ ਹੈ , ਉੱਤਰੀ ਕੋਰੀਆ ਨੇ ਕਿਹਾ ਕਿ ਉਹ ਪੋਪੀਓ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਜੇ ਉਹ ਰਹਿੰਦੇ ਹਨ ਤਾਂ ਫਿਰ ਇਹ ਗੱਲਬਾਤ ਫਿਰ ਅਸਫਲ ਹੋ ਜਾਵੇਗੀ , ਇਸ ਲਈ, ਇੱਕ ਸਿਆਣੇ ਵਿਅਕਤੀ ਨੂੰ ਉਨ੍ਹਾਂ ਦੇ ਸਥਾਨ 'ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ, ਟਰੰਪ ਨਾਲ ਪਿਛਲੀ ਗੱਲਬਾਤ ਅਸਫਲ ਹੋਣ ਦਾ ਦੋਸ਼ ਵੀ ਉੱਤਰ ਕੋਰੀਆ ਨੇ ਪੋਪੀਓ ਸਿਰ ਮੜਿਆ ਹੈ |


ਉੱਤਰੀ ਕੋਰੀਆ ਦੀ ਸਰਕਾਰੀ ਖਬਰ ਏਜੰਸੀ ਕੇਸੀਐਨਏ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੋਨ ਜੋਂਗ ਗੁਨ ਦੇ ਹਵਾਲੇ ਤੋਂ ਕਿਹਾ ਕਿ ਜੇ ਅਮਰੀਕਾ ਇਸ ਮੂਲ ਕਾਰਨ ਨੂੰ ਸਮਾਪਤ ਨਹੀਂ ਕਰਦਾ ਤਾਂ ਉੱਤਰੀ ਕੋਰੀਆ ਪ੍ਰਮਾਣੂ ਹਥਿਆਰ ਵਿਕਸਤ ਕਰਨ ਲਈ ਮਜ਼ਬੂਰ ਹੋ ਜਾਵੇਗਾ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਕੋਰੀਆਈ ਪ੍ਰਾਇਦੀਪ ਦੀ ਸਥਿਤੀ ਬਾਰੇ ਅਨੁਮਾਨ ਲਗਾਉਣ ਦੇ ਯੋਗ ਨਹੀਂ ਹੋਵੇਗਾ , ਉਨ੍ਹਾਂ ਕਿਹਾ ਕਿ ਮੈਨੂੰ ਡਰ ਲੱਗ ਰਿਹਾ ਹੈ ਕਿ ਜੇ ਮਾਇਕ ਪੋਪੀਓ ਦੁਬਾਰਾ ਗੱਲ ਕਰੇ, ਤਾਂ ਇਹ ਮਾਮਲਾ ਫਿਰ ਤੋਂ ਉਲਝ ਜਾਵੇਗਾ |

ਕਿਨ ਜੋਂਗ ਗਨ ਦੇ ਇਸ ਬਿਆਨ ਤੋਂ ਕੁਝ ਘੰਟੇ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਉੱਤਰੀ ਕੋਰੀਆ ਨੇ ਕਿਮ ਜੋਗ ਉਨ ਦੇ ਨਿਗਰਾਨੀ ਹੇਠ ਇਕ ਨਵੇਂ ਹਥਿਆਰ ਦਾ ਪ੍ਰਯੋਗ ਕੀਤਾ ਹੈ , ਕੇਸੀਐਨਏ ਨੇ ਨਵੇਂ ਹਥਿਆਰਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਇਹ ਰਣਨੀਤਕ ਦ੍ਰਿਸ਼ਟੀਕੋਣ ਤੋਂ ਇਕ ਸ਼ਕਤੀਸ਼ਾਲੀ ਹਥਿਆਰ ਹੈ ,ਉੱਤਰੀ ਕੋਰੀਆ ਨੇ ਪਹਿਲੀ ਵਾਰ ਵਿਅਤਨਾਮ ਦੇ ਹਨੋਈ ਵਿੱਚ ਟਰੰਪ ਅਤੇ ਕਿਮ ਦੀ ਗੱਲਬਾਤ ਤੋਂ ਬਾਅਦ ਕਿਸੇ ਹਥਿਆਰ ਨੂੰ ਲਾਂਚ ਕੀਤਾ ਹੈ |

More News

NRI Post
..
NRI Post
..
NRI Post
..