Punjab: ਫਾਜ਼ਿਲਕਾ ਵਿੱਚ ਐਮਰਜੈਂਸੀ ਨੰਬਰ ਹੋਏ ਜਾਰੀ

by nripost

ਫਾਜ਼ਿਲਕਾ (ਰਾਘਵ) : ਭਾਰਤ-ਪਾਕਿ ਸਬੰਧਾਂ ’ਚ ਪੈਦਾ ਹੋਏ ਤਣਾਅ ਤੋਂ ਬਾਅਦ ਫਾਜ਼ਿਲਕਾ ਪੁਲਸ ਨੇ ਐਮਰਜੈਂਸੀ ਹਾਲਾਤ ਲਈ ਫੋਨ ਨੰਬਰ ਜਾਰੀ ਕੀਤੇ ਹਨ। ਜ਼ਿਲ੍ਹਾ ਪੁਲਸ ਮੁਖੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਐਮਰਜੈਂਸੀ ਹਾਲਾਤ ’ਚ ਮਹੱਤਵਪੂਰਨ ਜਾਣਕਾਰੀ ਲਈ ਜ਼ਿਲ੍ਹਾ ਵਾਸੀ 85588-00900 ਅਤੇ 01638-262800 ’ਤੇ ਸੰਪਰਕ ਕਰ ਕੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਇਸ ਤੋਂ ਇਲਾਵਾ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ’ਚ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਖੇ ਬੀਤੀ ਰਾਤ 10 ਤੋਂ 10.30 ਵਜੇ ਤੱਕ ਬਲੈਕਆਊਟ ਰੱਖਿਆ ਗਿਆ। ਇਸ ਸਮੇਂ ਦੌਰਾਨ ਜਿਵੇਂ ਹੀ ਰਾਤ ਦੇ 10 ਵਜੇ ਸਾਇਰਨ ਵੱਜਿਆ ਤਾਂ ਸ਼ਹਿਰ ’ਚ ਲੋਕਾਂ ਨੇ ਆਪਣੇ ਘਰਾਂ ’ਚ ਹਰ ਤਰ੍ਹਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਲੋਕਾਂ ਨੇ ਇਨਵਰਟਰ ਤੋਂ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰ ਦਿੱਤੀਆਂ, ਜਿਸ ਕਾਰਨ ਸਾਰੇ ਸ਼ਹਿਰ 'ਚ ਘੁੱਪ ਹਨੇਰਾ ਛਾ ਗਿਆ। ਇਸ ਸਮੇਂ ਦੌਰਾਨ ਪੀ. ਐੱਸ. ਪੀ. ਸੀ. ਐੱਲ. ਵੱਲੋਂ ਬਿਜਲੀ ਬੰਦ ਕਰ ਦਿੱਤੀ ਗਈ। ਹਾਲਾਂਕਿ ਪ੍ਰਸਾਸ਼ਨ ਵੱਲੋਂ ਇਸ ਸੰਬੰਧ ’ਚ ਪੂਰਨ ਪ੍ਰਚਾਰ ਕੀਤਾ ਗਿਆ ਸੀ ਪਰ ਫਿਰ ਵੀ ਕੁੱਝ ਲੋਕ ਮੁਹੱਲਿਆਂ ’ਚ ਬਾਹਰ ਨਿਕਲੇ ਰਹੇ ਅਤੇ ਕੁੱਝ ਲੋਕ ਪਹਿਲੇ ਕੁੱਝ ਮਿੰਟਾਂ ਦੌਰਾਨ ਵਾਹਨਾਂ ਦੀ ਵਰਤੋਂ ਕਰਦੇ ਪਾਏ ਗਏ। ਬਲੈਕਆਉਟ ਦੇ ਸਮੇਂ ਦੀ ਸਮਾਪਤੀ 'ਤੇ ਵੀ ਸਾਇਰਨ ਵੱਜਿਆ, ਜਿਸ ਤੋਂ ਬਾਅਦ ਲੋਕਾਂ ਨੇ ਲਾਈਟਾਂ ਜਗਾਈਆਂ। ਇਸ ਮੌਕੇ ਪ੍ਰਸਾਸ਼ਿਨਕ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਇਹ ਇਕ ਆਮ ਰਿਹਰਸਲ ਹੈ, ਜਿਸ ਨੂੰ ਲੈ ਕੇ ਕਿਸੇ ਕਿਸਮ ਦੀ ਘਬਰਾਹਟ ਵਿਚ ਨਹੀਂ ਆਉਣਾ ਹੈ।

More News

NRI Post
..
NRI Post
..
NRI Post
..