ਕਿਊਬਕ , 22 ਅਪ੍ਰੈਲ ( NRI MEDIA )
ਕੈਨੇਡਾ ਦੇ ਕਿਊਬਕ ਵਿੱਚ ਹੜ੍ਹਾਂ ਦੇ ਕਾਰਨ ਦੱਖਣੀ ਕਿਊਬਿਕ ਦੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਦਾ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਏਹੈ ,ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਤਾਪਮਾਨ ਵਧਣ ਅਤੇ ਹੋਰ ਬਰਫ਼ ਪਿਘਲਣ ਦੇ ਕਾਰਨ ਇਲਾਕੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ , ਕਰੀਬ ਛੇ ਸੌ ਕੈਨੇਡੀਅਨ ਸੈਨਿਕਾਂ ਨੂੰ ਬਚਾਅ ਕਾਰਜਾਂ ਲਈ ਇਲਾਕੇ ਵਿੱਚ ਤੈਨਾਤ ਕੀਤਾ ਗਿਆ , ਕਿਊਬਿਕ ਦੇ ਸਿਵਲ ਸਕਿਓਰਿਟੀ ਆਪ੍ਰੇਸ਼ਨ ਦੇ ਡਾਇਰੈਕਟਰ ਏਰਿਕ ਹੁਡ ਨੇ ਕਿਹਾ ਕਿ ਬਚਾਅ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵੱਲ ਵਧਾਇਆ ਜਾ ਰਿਹਾ ਹੈ |
ਪ੍ਰਾਂਤ ਵਿੱਚ 1,000 ਤੋਂ ਵੱਧ ਘਰਾਂ ਵਿੱਚ ਹੜ੍ਹ ਦਾ ਪਾਣੀ ਆ ਗਿਆ ਹੈ, ਹੁਣ ਤੱਕ ਸੂਬਾਈ ਰਾਜਧਾਨੀ ਦੇ 60 ਕਿਲੋਮੀਟਰ ਦੱਖਣ ਵੱਲ ਕਿਊਬੈਕ ਸਿਟੀ ਦੇ ਦੱਖਣ ਵਿੱਚ ਸੈਂਟੇ-ਮੈਰੀ ਵਿੱਚ 500 ਲੋਕਾਂ ਨੂੰ ਬੇਘਰ ਹੋਣਾ ਪਿਆ ਹੈ , ਸੈਂਟੇ-ਮੈਰੀ ਵਿਚ ਕੁਝ ਵਸਨੀਕਾਂ ਦੇ ਵਾਹਨ ਪਾਣੀ ਵਿਚ ਵਹਿ ਗਏ ਹਨ ਅਤੇ ਸਥਾਨਕ ਲੋਕ ਆਪਣੇ ਘਰਾਂ ਨੂੰ ਛੱਡਣ ਲਈ ਕਿਸ਼ਤੀਆਂ ਦੀ ਵਰਤੋਂ ਕਰ ਰਹੇ ਹਨ |
ਸ਼ਹਿਰ ਦੇ ਮੇਅਰ ਗੇਟਨ ਵਾਚੋਂ ਨੇ ਕਿਹਾ ਕਿ ਚੌਦੀਏਰ ਦਰਿਆ ਦਾ ਪਾਣੀ ਐਤਵਾਰ ਸਵੇਰੇ ਲਗਭਗ 20 ਤੋਂ 25 ਸੈਂਟੀਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਧ ਰਿਹਾ ਹੈ ਅਤੇ ਇਸ ਦਾ ਪੜਾਹਰ ਅੱਗੇ ਵੀ ਵੱਧ ਸਕਦਾ ਹੈ , ਮੇਅਰ ਨੇ ਕਿਹਾ ਕਿ ਅਸੀਂ 1987 ਅਤੇ 1991 ਵਿਚ ਭਾਰੀ ਹੜ੍ਹ ਵੇਖੇ ਸਨ , ਵਾਚੋਂ ਨੇ ਐਤਵਾਰ ਨੂੰ ਕਿਹਾ ਕਿ ਇਸ ਸਮੇਂ ਦਰਿਆ ਖਤਰੇ ਤੋਂ ਨਿਸ਼ਾਨ ਤੋਂ ਉਪਰ ਵੱਧ ਰਿਹਾ ਹੈ |



