ਨਿਊਜ਼ੀਲੈਂਡ ‘ਚ ਹੋਈ ਘਟਨਾ ਦਾ ਜਵਾਬ ਹੈ ਸ੍ਰੀਲੰਕਾ ‘ਚ ਬੰਬ ਧਮਾਕੇ

by

ਕੋਲੰਬੋ (ਵਿਕਰਮ ਸਹਿਜਪਾਲ) : ਸ੍ਰੀਲੰਕਾ 'ਚ ਇਸਟਰ ਦੇ ਤਿਉਹਾਰ 'ਤੇ ਹੋਏ ਲੜੀਵਾਰ ਬੰਬ ਧਮਕਿਆਂ ਦੇ ਤਾਰ ਬੀਤੇ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਇਸਟ ਚਰਚ 'ਚ ਹੋਏ ਹਮਲੇ ਨਾਲ ਜੁੜੇ ਹਨ। ਸ੍ਰੀਲੰਕਾ ਸਰਕਾਰ ਮੁਤਾਬਿਕ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਸ੍ਰੀਲੰਕਾ 'ਚ ਲੜੀਵਾਰ ਹੋਏ ਬੰਬ ਧਮਾਕੇ ਨਿਊਜ਼ੀਲੈਂਡ 'ਚ ਹੋਈ ਘਟਨਾ ਦਾ ਜਵਾਬ ਸਨ। ਹਮਲੇ ਦੀ ਜਿੰਮੇਵਾਰੀ ਅੱਤਵਾਦੀ ਸੰਗਠਨ ਆਈ ਐੱਸ ਆਈ ਨੇ ਲਈ ਹੈ। ਤੁਹਾਨੂੰ ਦਸ ਦਈਏ ਕਿ ਇਨਾਂ ਹਮਲਿਆਂ 'ਚ 310 ਲੋਕ ਮਾਰੇ ਗਏ ਸਨ।

ਇਸ ਘਟਨਾ ਚ ਮਾਰੇ ਗਏ ਵਿਅਕਤੀਆਂ ਚੋਂ 45 ਬੱਚੇ ਅਤੇ 10 ਭਾਰਤੀ ਨਾਗਰੀਕ ਵੀ ਸਨ। ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕ੍ਰਮ ਸਿੰਘੇ ਨੇ ਦੁੱਖ ਜਤਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਇਸ ਘਟਨਾ ਤੋਂ ਬਾਅਦ ਸ੍ਰੀਲੰਕਾ 'ਚ ਕਿਤੇ ਅਸਥਿਰਤਾ ਦਾ ਮਾਹੌਲ ਨਾ ਪੈਦਾ ਹੋ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਹਿੱਮਤ ਕਰਨ ਵਾਲਿਆਂ ਖਿਲਾਫ ਸਖ਼ਤੀ ਨਾਲ ਪੇਸ਼ ਆਉਣ ਲਈ ਸੁਰੱਖਿਆ ਬਲਾਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ।

More News

NRI Post
..
NRI Post
..
NRI Post
..