ਚੰਡੀਗੜ੍ਹ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 1 ਦੀ ਮੌਤ

by nripost

ਚੰਡੀਗੜ੍ਹ (ਰਾਘਵ) : ਪਿਤਾ ਨੂੰ ਕੰਪਿਊਟਰ ਸੈਂਟਰ ਛੱਡ ਕੇ ਘਰ ਜਾ ਰਹੀ ਐਕਟਿਵਾ ਸਵਾਰ ਕੁੜੀ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੈਕਟਰ-40 ਕਮਿਊਨਿਟੀ ਸੈਂਟਰ ਨੇੜੇ ਟੱਕਰ ਮਾਰ ਦਿੱਤੀ। ਹਾਦਸੇ ’ਚ ਕੁੜੀ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਈ। ਪੁਲਸ ਮੌਕੇ ’ਤੇ ਪਹੁੰਚੀ ਤੇ ਕੁੜੀ ਨੂੰ ਜੀ. ਐੱਮ. ਸੀ. ਐੱਚ.-32 ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਸੈਕਟਰ-39 ਦੀ ਰਹਿਣ ਵਾਲੀ ਨੇਹਾ ਵਜੋਂ ਹੋਈ ਹੈ।

ਨੇਹਾ ਦੀ ਭੈਣ ਸੰਧਿਆ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣਾ ਪੁਲਸ ਨੇ ਕਾਰ ਚਾਲਕ ਅਮਨਦੀਪ ਸਿੰਘ, ਜੋ ਮੋਹਾਲੀ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ ਲਿਆ। ਸੰਧਿਆ ਨੇ ਸ਼ਿਕਾਇਤ ’ਚ ਦੱਸਿਆ ਕਿ ਨੇਹਾ ਪਿਤਾ ਨੂੰ ਛੱਡਣ ਲਈ ਕੰਪਿਊਟਰ ਸੈਂਟਰ ਗਈ ਸੀ। ਵਾਪਸ ਆਉਂਦਿਆਂ ਜਦੋਂ ਸੈਕਟਰ-40 ਕਮਿਊਨਿਟੀ ਸੈਂਟਰ ਨੇੜੇ ਪਹੁੰਚੀ ਤਾਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਨੇਹਾ ਕਾਫ਼ੀ ਦੂਰ ਜਾ ਕੇ ਡਿੱਗੀ ਤੇ ਲਹੂ-ਲੁਹਾਨ ਹੋ ਗਈ। ਪੀ.ਸੀ.ਆਰ. ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

More News

NRI Post
..
NRI Post
..
NRI Post
..