ਕੋਲੰਬੋ , 25 ਅਪ੍ਰੈਲ ( NRI MEDIA )
ਸ਼੍ਰੀਲੰਕਾ ਵਿੱਚ ਹੋਏ ਸੀਰੀਅਲ ਹਮਲਿਆਂ ਤੋਂ ਬਾਅਦ ਸ੍ਰੀਲੰਕਾ ਸਰਕਾਰ ਹਰਕਤ ਵਿੱਚ ਆ ਗਈ ਹੈ , ਸ੍ਰੀਲੰਕਾ ਦੇ ਰਾਸ਼ਟਰਪਤੀ ਮਿਤ੍ਰੀਪਾਲਾ ਸਿਰੀਸੈਨਾ ਨੇ ਦੇਸ਼ ਦੇ ਪੁਲਿਸ ਮੁਖੀ ਪੀ. ਜੈਸੁੰਦਰਾ ਅਤੇ ਸੁਰੱਖਿਆ ਸਕੱਤਰ ਐਚ. ਫਰਨਾਂਡੋ ਨੂੰ ਅਸਤੀਫਾ ਦੇਣ ਲਈ ਕਿਹਾ ਹੈ , ਰਾਸ਼ਟਰਪਤੀ ਦੇ ਇਕ ਨੇੜਲੇ ਸਹਿਯੋਗੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਐਤਵਾਰ ਨੂੰ ਬੰਬ ਧਮਾਕਿਆਂ ਨੂੰ ਸੁਰੱਖਿਆ ਵਿਚ ਵੱਡੀ ਘਾਟ ਵਜੋਂ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ , ਮੀਟਿੰਗ ਦੌਰਾਨ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਇਸ ਫੈਸਲੇ ਬਾਰੇ ਦੱਸਿਆ ਸੀ , ਮੀਡੀਆ ਦੀ ਰਿਪੋਰਟ ਅਨੁਸਾਰ ਸਿਰੀਸੈਨਾ ਨੇ ਮੰਗਲਵਾਰ ਦੀ ਸ਼ਾਮ ਨੂੰ ਕਿਹਾ ਸੀ ਕਿ ਅਗਲੇ 24 ਘੰਟਿਆਂ 'ਚ ਸੁਰੱਖਿਆ ਫੋਰਸਾਂ ਦੀਆਂ ਤਾਕਤਾਂ ਬਦਲ ਦਿੱਤੀਆਂ ਜਾਣਗੀਆਂ ,ਅਗਲੇ ਕੁਝ ਹਫ਼ਤਿਆਂ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਾਵੇਗਾ |
ਚਰਚਾਂ ਅਤੇ ਹੋਟਲਾਂ ਵਿੱਚ ਹੋਏ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 359 ਹੋ ਗਈ ਹੈ ,ਰੱਖਿਆ ਮੰਤਰੀ ਰੁਵਨ ਵਿਜੇਵਾਰਡਨ ਨੇ ਕਿਹਾ ਕਿ ਇਸ ਵਿਚ 39 ਵਿਦੇਸ਼ੀ ਮਾਰੇ ਗਏ ਹਨ , 17 ਵਿਦੇਸ਼ੀਆਂ ਦੀਆਂ ਲਾਸ਼ਾਂ ਪਛਾਣੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜੀਆਂ ਗਈਆਂ ਹਨ ਹੁਣ ਤੱਕ 60 ਲੋਕਾਂ ਨੂੰ ਦੇਸ਼ ਭਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ , ਇਸ ਦੌਰਾਨ, ਸ੍ਰੀਲੰਕਾ ਦੇ ਪ੍ਰਧਾਨਮੰਤਰੀ ਰਨੀਲ ਵਿਕਰਮਾਸਿੰਘੇ ਨੇ ਮੰਨਿਆ ਹੈ ਕਿ ਦੇਸ਼ ਵਿੱਚ ਹਮਲੇ ਦੀ ਖੁਫੀਆ ਜਾਣਕਾਰੀ ਪਹਿਲਾਂ ਹੀ ਮੌਜੂਦ ਸੀ ਪਰ ਇਸ ਤੇ ਕੰਮ ਨਹੀਂ ਕੀਤਾ ਗਿਆ |
ਸ੍ਰੀਲੰਕਾ ਦੇ ਸਰਕਾਰੀ ਅਧਿਕਾਰੀ ਲਕਸ਼ਮਣ ਕਿਰਿਆਲਾ ਨੇ ਸੁਰੱਖਿਆ ਏਜੰਸੀਆਂ 'ਤੇ ਵੱਡੇ ਦੋਸ਼ ਲਗਾਏ ਹਨ , ਉਨ੍ਹਾਂ ਕਿਹਾ ਕਿ ਕੁਝ ਪ੍ਰਮੁੱਖ ਖੁਫੀਆ ਅਧਿਕਾਰੀਆਂ ਨੇ ਜਾਣਬੁੱਝ ਕੇ ਭਾਰਤ ਦੇ ਹਮਲਿਆਂ ਬਾਰੇ ਖੁਫੀਆ ਸੂਚਨਾਵਾਂ ਨੂੰ ਗੁਪਤ ਰੱਖਿਆ , ਉਨ੍ਹਾਂ ਨੇ ਦੇਸ਼ ਦੇ ਸੁਰੱਖਿਆ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਨੇ ਜਾਣਬੁੱਝ ਕੇ ਕਾਰਵਾਈ ਨਹੀਂ ਕੀਤੀ |
ਲਕਸ਼ਮਣ ਨੇ ਕਿਹਾ, "ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ 4 ਅਪ੍ਰੈਲ ਨੂੰ ਚਰਚਾਂ, ਹੋਟਲਾਂ ਅਤੇ ਸਿਆਸਤਦਾਨਾਂ 'ਤੇ ਆਤਮਘਾਤੀ ਹਮਲੇ ਦੀ ਚਿਤਾਵਨੀ ਦਿੱਤੀ ਸੀ , ਰਾਸ਼ਟਰਪਤੀ ਮੈਤਰੀਪਾਲ ਸਿਰਿਸੇਨਾ ਨੇ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ 7 ਅਪ੍ਰੈਲ ਨੂੰ ਸੱਦੀ ਸੀ ਪਰ ਹਮਲੇ ਦੀ ਜਾਣਕਾਰੀ ਉਨ੍ਹਾਂ ਦੇ ਨਾਲ ਸ਼ੇਅਰ ਨਹੀ ਕੀਤੀ ਗਈ , ਲਕਸ਼ਮਣ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਰਾਜਨੀਤੀ ਨਾਲ ਚੱਲ ਰਿਹਾ ਹੈ , ਇਸ ਦੀ ਜਾਂਚ ਕਰਨ ਦੀ ਲੋੜ ਹੈ |



