ਵਲਾਦੀਵੋਸਟੋਕ , 26 ਅਪ੍ਰੈਲ ( NRI MEDIA )
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਗ, ਵਲਾਦੀਵੋਸਟੋਕ ਵਿਚ ਦੁਵੱਲੀ ਗੱਲਬਾਤ ਇਕ ਬਹੁਤ ਹੀ ਚੰਗੇ ਅਤੇ ਦੋਸਤਾਨਾ ਮਾਹੌਲ ਵਿਚ ਕੀਤੀ ,ਇਸ ਮੁਲਾਕਾਤ ਦੇ ਖਤਮ ਹੁੰਦੇ ਹੀ ਕਿਮ ਜੋਂਗ ਉਨ ਨੇ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਤੇ ਨਿਸ਼ਾਨਾ ਸਾਧਿਆ ਹੈ ,ਕਿਮ ਜੋਂਗ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੈਠਕ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਹਨੋਈ ਵਿਚ ਗੱਲਬਾਤ ਦਾ ਬਹੁਤ ਮਾੜਾ ਅਨੁਭਵ ਰਿਹਾ ਹੈ , ਉਨਾਂ ਨੇ ਕਿਹਾ ਕਿ ਅਮਰੀਕਾ ਨੇ ਉੱਤਰੀ ਕੋਰੀਆ ਨੂੰ ਇਕ ਤਰੀਕੇ ਨਾਲ ਧੋਖਾ ਦਿੱਤਾ ਹੈ , ਕਿਮ ਦਾ ਕਹਿਣਾ ਹੈ ਕਿ ਇਸਦਾ ਮਾੜਾ ਅਸਰ ਕੋਰਿਆਈ ਪ੍ਰਾਇਦੀਪ ਦੇ ਹਾਲਾਤਾਂ 'ਤੇ ਪਿਆ ਹੈ |
ਕਿਮ ਨੇ ਕਿਹਾ ਕਿ ਕੋਰਿਆਈ ਪ੍ਰਾਇਦੀਪ ਦੇ ਦੋਵਾਂ ਦੇਸ਼ਾਂ ਵਿੱਚ ਹਾਲਾਤ ਪਹਿਲਾਂ ਵਾਂਗ ਬਣ ਗਏ ਹਨ. , ਉੱਤਰੀ ਕੋਰੀਆ ਸੈਂਟਰਲ ਨਿਊਜ਼ ਏਜੰਸੀ ਨੇ ਕਿਮ ਜੋਂਗ ਦੇ ਹਵਾਲੇ ਤੋਂ ਦੱਸਿਆ ਕਿ ਅਮਰੀਕਾ ਨੇ ਹਨੋਈ ਵਿਚ ਇਕਪਾਸੜ ਰਵੱਈਆ ਅਪਣਾਇਆ ਸੀ ਜਿਸ ਕਾਰਣ ਅਮਰੀਕਾ ਨਾਲ ਇਹ ਵਾਰਤਾ ਅਸਫਲ ਹੋਈ , ਏਜੰਸੀ ਨੇ ਚੇਤਾਵਨੀ ਦਿੱਤੀ ਕਿ ਹੈਨੋਈ ਸਿਖਰ ਵਾਰਤਾ ਅਸਫਲ ਹੋਣ ਤੋਂ ਬਾਅਦ, ਕੋਰੀਆਈ ਪ੍ਰਾਇਦੀਪ ਦੇ ਹਾਲਤ ਇਸ ਦੇ ਮੂਲ ਰੂਪ ਵਿੱਚ ਵਾਪਸ ਆ ਸਕਦੇ ਹਨ ਅਤੇ ਇੱਥੇ ਫਿਰ ਪਰਮਾਣੁ ਪ੍ਰੋਗਰਾਮ ਲਈ ਮੁਕਾਬਲਾ ਹੋ ਸਕਦਾ ਹੈ |
ਪੁਤਿਨ ਨੇ ਕੋਰੀਅਨ ਪ੍ਰਾਇਦੀਪ ਵਿੱਚ ਤਣਾਅ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਉੱਤਰੀ ਕੋਰੀਆ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਹੈ ,ਪੁਤਿਨ ਨੇ ਕਿਹਾ ਕਿ ਉਹ ਵਿਸ਼ਵਾਸ ਕਰਦੇ ਹਨ ਕਿ ਕਿਮ ਦੁਨੀਆ ਦੇ ਪ੍ਰਮਾਣੂ ਹਥਿਆਰਾਂ ਨੂੰ ਛੱਡਣ ਲਈ ਤਿਆਰ ਹਨ ਪਰ ਅਮਰੀਕਾ ਨੂੰ ਇਸਦੇ ਲਈ ਇੱਕ ਸਕਾਰਾਤਮਕ ਰਵੱਈਆ ਅਪਣਾਉਣਾ ਹੋਵੇਗਾ , ਉਨ੍ਹਾਂ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਨੂੰ ਛੱਡਣ ਲਈ ਸੁਰੱਖਿਆ ਦੀ ਜ਼ਰੂਰਤ ਹੈ ਅਜਿਹੀ ਸਥਿਤੀ ਵਿੱਚ, ਸਿਰਫ ਇਕ ਅੰਤਰਰਾਸ਼ਟਰੀ ਕਾਨੂੰਨ ਸਾਰੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ , ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਅਮਰੀਕਾ ਨਾਲ ਇਸ ਸਾਰੀ ਗੱਲਬਾਤ ਨੂੰ ਸਾਂਝਾ ਕਰਨਗੇ |
ਮੀਟਿੰਗ ਲਈ ਪੁਤਿਨ ਦਾ ਧੰਨਵਾਦ ਕਰਦੇ ਹੋਏ, ਕਿਮ ਨੇ ਕਿਹਾ, "ਮੈਂ ਪੁਤਿਨ ਅਤੇ ਬਾਕੀ ਸਾਰੇ ਰੂਸੀ ਦੋਸਤਾਂ ਨੂੰ ਮਿਲ ਕੇ ਬਹੁਤ ਖੁਸ਼ ਹਾਂ , ਮੈਂ ਪੁਤਿਨ ਨੂੰ ਚਰਚਾ ਲਈ ਇੱਥੇ ਮਾਸਕੋ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਆਉਣ ਲਈ ਧੰਨਵਾਦ ਕਰਦਾ ਹਾਂ , ਕੋਰੀਆਈ ਕੇਂਦਰੀ ਸਮਾਚਾਰ ਏਜੰਸੀ ਨੇ ਕਿਹਾ ਕਿ ਇਸ ਮੌਕੇ ਕਿਮ ਨੇ ਰੂਸ ਦੇ ਰਾਸ਼ਟਰਪਤੀ ਨੂੰ ਉੱਤਰੀ ਕੋਰੀਆ ਆਉਣ ਲਈ ਸੱਦਾ ਦਿੱਤਾ ਹੈ ਅਤੇ ਪੁਤਿਨ ਨੇ ਇਹ ਸੱਦਾ ਕਬੂਲ ਕਰ ਲਿਆ ਹੈ |



