ਆਪਣੀ ‘HOT’ ਫੋਟੋਆਂ ਉਤੇ ਗੰਦੇ ਕੁਮੈਂਟਾ ਤੋਂ ਪ੍ਰੇਸ਼ਾਨ ਹੈ ਰਸੇਲ ਦੀ ਪਤਨੀ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਸੁਪਰ ਸਟਾਰ ਆਲਰਾਊਂਡਰ ਆਂਦ੍ਰੇ ਰਸੇਲ ਦੀ ਪਤਨੀ ਜੈਸਮ ਲੌਰਾ ਆਪਣੀ ਗਲੈਮਰ ਲੁੱਕ ਕਾਰਨ ਚਰਚਾ ਦਾ ਕੇਂਦਰ ਬਣੀ ਹੋਈ ਹੈ। ਜੈਸਮ ਲੌਰਾ ਸੰਭਾਵਿਤ ਕ੍ਰਿਕਟਰਾਂ ਦੀਆਂ ਪਤਨੀਆਂ ਦੀ ਲਿਸਟ ਵਿਚ ਸਭ ਤੋਂ ਸੋਹਣੀ ਹੈ। ਉਹ ਬਿਕਨੀ ਮਾਡਲ ਰਹਿ ਚੁੱਕੀ ਹੈ। ਆਂਦ੍ਰੇ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ  ਵਿਚ ਰਹਿੰਦਿਆਂ ਹੋਇਆਂ ਅਤੇ ਵਿਆਹ ਤੋਂ ਬਾਅਦ ਵੀ ਜੈਸਮ ਨੇ ਆਪਣਾ ਪ੍ਰੋਫੈਸ਼ਨਲ ਨਹੀਂ ਛੱਡਿਆ ਪਰ ਬੀਤੇ ਦਿਨੀਂ ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਉਂਦੇ ਗੰਦੇ ਕੁਮੈਂਟਾਂ ਕਾਰਨ ਪ੍ਰੇਸ਼ਾਨ ਹੋ ਗਈ।


ਉਸਦੀ ਇਹ ਪ੍ਰੇਸ਼ਾਨੀ ਉਸਦੀ ਇਕ ਪੋਸਟ ਵਿਚ ਵੀ ਝਲਕੀ, ਜਿਸ ਵਿਚ ਉਸ ਨੇ ਕੁਮੈਂਟ ਕਰਨ ਵਾਲਿਆਂ ਦੇ ਮੂੰਹ  'ਤੇ ਪੰਚ ਮਾਰਨ ਦੀ ਗੱਲ ਵੀ ਕਹੀ। ਦਰਅਸਲ ਹੋਇਆ ਇਸ ਤਰ੍ਹਾਂ ਕਿ ਮਾਡਲ ਹੋਣ ਕਾਰਨ ਜੈਸਮ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਰਮਾਗਰਮ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ।


ਇਸੇ ਕਾਰਨ ਕੁਝ ਸ਼ਰਾਰਤੀ ਲੋਕ ਉਸ ਨੂੰ ਅਸ਼ਲੀਲ ਤੇ ਭੱਦੇ ਮੈਸੇਜ ਭੇਜਣ ਲੱਗੇ। ਅਜਿਹੇ ਮੈਸੇਜਾਂ ਤੋਂ ਪ੍ਰੇਸ਼ਾਨ ਜੈਸਮ ਨੇ ਇਕ ਪੋਸਟ ਕਰ ਕੇ ਲਿਖਿਆ,''ਸੋਸ਼ਲ ਮੀਡੀਆ 'ਤੇ ਤੁਸੀਂ ਘਟੀਆ ਲੋਕਾਂ ਤੋਂ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦੇ ਹੋ ਤੇ ਨਾ ਹੀ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਪੰਚ ਲਾ ਸਕਦੇ ਹੋ।''

More News

NRI Post
..
NRI Post
..
NRI Post
..