Canada ’ਚ ਨਾਜਾਇਜ਼ ਹਥਿਆਰਾਂ ਤੇ ਨਸ਼ਿਆਂ ਸਮੇਤ 4 ਪੰਜਾਬੀ ਗ੍ਰਿਫਤਾਰ

by nripost

ਵੈਨਕੂਵਰ (ਨੇਹਾ): ਪੀਲ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਬਰੈਂਪਟਨ ਵਿੱਚ ਘਰ ’ਤੇ ਛਾਪਾ ਮਾਰ ਕੇ ਉਥੋਂ 2 ਸੈਮੀ ਆਟੋਮੈਟਿਕ ਬੰਦੂਕਾਂ, ਕੋਕੀਨ, ਚਿੱਟਾ, ਹੈਰੋਇਨ ਅਤੇ 30 ਹਜ਼ਾਰ ਡਾਲਰ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨ ਔਜਲਾ (27), ਹਰਵੀਰ ਬੈਂਸ (24), ਜਸਮੀਤ ਹਰਸ਼ (24) ਤੇ 27 ਸਾਲਾ ਔਰਤ ਨੋਮਾਣਾ ਦੌਦ ਵਜੋਂ ਹੋਈ ਹੈ। ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ। ਬਾਅਦ ਵਿੱਚ ਪੁਲੀਸ ਨੇ ਇਨ੍ਹਾਂ ਦੇ ਪੰਜਵੇਂ ਸਾਥੀ ਐਲੈਕਸ ਪਰਮੋਲ ਵਾਸੀ ਨੌਰਥ ਯਾਰਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਸਾਰਿਆਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸੇ ਤਰ੍ਹਾਂ ਲੈਂਗਲੀ ਪੁਲੀਸ ਨੇ ਪਿਛਲੇ ਸਾਲ ਸਤੰਬਰ ਮਹੀਨੇ ਦੋ ਥਾਵਾਂ ’ਤੇ ਕੀਤੀ ਗੋਲੀਬਾਰੀ ਦੇ ਦੋਸ਼ ਹੇਠ ਲੈਂਗਲੀ ਦੇ ਬਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਹੈ।

More News

NRI Post
..
NRI Post
..
NRI Post
..