ਸ਼੍ਰੀਲੰਕਾ ਵਿੱਚ ਅੱਤਵਾਦੀਆਂ ਤੇ ਛਾਪੇਮਾਰੀ ਦੌਰਾਨ ਮੁਠਭੇੜ – 6 ਬੱਚਿਆਂ ਸਮੇਤ 15 ਲੋਕਾਂ ਦੀ ਮੌਤ

by mediateam

ਕੋਲੰਬੋ , 27 ਅਪ੍ਰੈਲ ( NRI MEDIA )

ਸ਼੍ਰੀਲੰਕਾ ਵਿੱਚ ਪਿਛਲੇ ਹਫਤੇ ਹੋਏ ਬੰਬ ਧਮਾਕਿਆਂ ਵਿੱਚ ਗਿਰਫਤਾਰੀਆਂ ਦਾ ਦੌਰ ਲਗਾਤਾਰ ਜਾਰੀ ਹੈ , ਸ਼ਨੀਵਾਰ ਨੂੰ ਏਜੰਸੀਆਂ ਨੇ ਅੱਤਵਾਦੀਆਂ ਦੀਆਂ ਸੰਸਥਾਵਾਂ ਅਤੇ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਦੇ ਠਿਕਾਣਿਆਂ 'ਤੇ ਛਾਪਾ ਮਾਰਿਆ, ਜਿਨ੍ਹਾਂ ਨੇ ਲੜੀਵਾਰ ਬੰਬ ਧਮਾਕਿਆਂ ਦੀ ਜਿੰਮੇਵਾਰੀ ਲਈ ਸੀ , ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਕੀਤੀ ਅਤੇ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ , ਇਸ ਵਿੱਚ 15 ਲੋਕ ਮਾਰੇ ਗਏ ਹਨ ਮ੍ਰਿਤਕਾਂ ਵਿਚ 6 ਬੱਚੇ ਅਤੇ 3 ਔਰਤਾਂ ਸ਼ਾਮਲ ਵੀ ਹਨ , 21 ਅਪ੍ਰੈਲ ਨੂੰ ਸ੍ਰੀਲੰਕਾ ਵਿੱਚ ਅੱਠ ਬੰਬ ਧਮਾਕਿਆਂ ਵਿੱਚ 253 ਲੋਕ ਮਾਰੇ ਗਏ ਸਨ. ਇਨ੍ਹਾਂ 'ਚ 10 ਭਾਰਤੀਆਂ ਸਮੇਤ 39 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ |


ਸ੍ਰੀਲੰਕਾ ਦੇ ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਮੌਕੇ 'ਤੇ 15 ਲਾਸ਼ਾਂ ਮਿਲੀਆਂ ਹਨ , ਇਨ੍ਹਾਂ 'ਚ ਚਾਰ ਸ਼ੱਕੀ ਆਤਮਘਾਤੀ ਬੰਬ ਹਮਲਾਵਰ ਵੀ ਮਾਰੇ ਗਏ ਹਨ , ਇਸ ਤੋਂ ਇਲਾਵਾ, ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ , ਇਸ ਤੋਂ ਇਲਾਵਾ ਸ੍ਰੀਲੰਕਾ ਦੇ ਸਮੰਥੁਰਈ ਸ਼ਹਿਰ ਵਿਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਵਿਚ ਮੁਕਾਬਲਾ ਹੋਇਆ ਇਸ ਵਿੱਚ ਦੋ ਅੱਤਵਾਦੀ ਮਾਰੇ ਗਏ ਅਤੇ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ , 20 ਹੋਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ |

ਬੈਟਿਕੋਲੋਆ ਇਲਾਕੇ ਵਿੱਚ ਪੁਲਿਸ ਨੂੰ ਛਾਪੇਮਾਰੀ ਦੌਰਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਝੰਡੇ , ਫੌਜੀ ਵਰਦੀ, ਆਤਮਘਾਤੀ ਜੈਕਟ , 150 ਜੈਲੇਟਿਨ ਸਟਿਕਸ, ਹਜ਼ਾਰ ਸਟੀਲ ਪੈਲਅਟ ਅਤੇ ਡਰੋਨ ਕੈਮਰਾ ਮਿਲੇ ਹਨ , ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿਚ ਸ਼ੁੱਕਰਵਾਰ ਦੀ ਸ਼ਾਮ ਨੂੰ, ਅਧਿਕਾਰੀਆਂ ਨੇ ਫੈਸਲਾ ਕੀਤਾ ਸੀ ਕਿ ਖੋਜ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅੱਤਵਾਦੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਅਤੇ ਖ਼ਤਰੇ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੇ |

ਸ੍ਰੀਲੰਕਾ ਵਿਚ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਤਕਰੀਬਨ 10 ਹਜ਼ਾਰ ਫੌਜੀ ਅੱਤਵਾਦੀਆਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੇ ਹਨ , ਹੁਣ ਤਕ ਤਕਰੀਬਨ 100 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ , ਇਸ ਵਿਚ ਪਾਕਿਸਤਾਨੀ ਨਾਗਰਿਕਾਂ ਦਾ ਇਕ ਸਮੂਹ ਵੀ ਸ਼ਾਮਲ ਹੈ , ਰਾਸ਼ਟਰਪਤੀ ਮਿਤ੍ਰਿਪਾਲ ਸਿਰੀਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਜੁੜੇ 140 ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ |

More News

NRI Post
..
NRI Post
..
NRI Post
..