ਓਟਾਵਾ , 27 ਅਪ੍ਰੈਲ (ਰਣਜੀਤ ਕੌਰ)
ਵਾਤਾਵਰਣ ਸਮਲੇਨ ਦੌਰਾਨ ਭਾਸ਼ਣ ਦਿੰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੰਸਰਵੇਟਿਵ ਵਿਰੋਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਜਲਵਾਯੂ ਵਿਚ ਹੋ ਰਹੇ ਪਰਿਵਰਤਨ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ, ਨੇਚਰ ਚੈਂਪੀਅਨ ਸੰਮੇਲਨ ਵਿਚ ਓਨਾ ਨੇ ਓਨਟਾਰੀਓ ਪ੍ਰੀਮੀਅਰ ਡਗ ਫੋਰਡ ਨੂੰ ਫੈਡਰਲ ਸਰਕਾਰ ਦੀ ਕਾਰਬਨ ਕੀਮਤਾਂ ਦੀ ਯੋਜਨਾ ਨੂੰ ਕੋਰਟ ਵਿਚ ਚੈਲੇਜ ਕਰਨ ਲਈ ਵੀ ਪੁਕਾਰਿਆ।ਓਨਾ ਇਹ ਵੀ ਕਿਹਾ ਕਿ ਓਨਟਾਰੀਓ ਸੂਬੇ ਦੀ ਸਰਕਾਰ ਲੋਕਾਂ ਦੁਆਰਾ ਭਰੇ ਗਏ ਟੈਕਸ ਦੇ ਪੈਸਿਆਂ ਨੂੰ ਕੋਰਟ ਵਿੱਚ ਬਰਬਾਦ ਕਰ ਰਹੇ ਹਨ ਅਤੇ ਖਤਰੇ ਵਿਚਲੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਫਰਜ ਨੂੰ ਅਣਦੇਖਾ ਕਰ ਰਹੇ ਹਨ।
ਸੂਤਰਾਂ ਮੁਤਾਬਕ ਪਤਾ ਲਗਾ ਹੈ ਕਿ 1ਅਪ੍ਰੈਲ ਨੂੰ ਫੈਡਰਲ ਸਰਕਾਰ ਵਲੋਂ ਚਾਰ ਸੂਬਿਆਂ ਸਸਕੈਚਵਨ,ਓਨਟਾਰੀਓ,ਮੈਨੀਟੋਬਾ ਅਤੇ ਨਿਊ ਬ੍ਰੰਜ਼ਵਿਕ ਵਿਚ ਪ੍ਰਤੀ ਟਨ 20ਡਾਲਰ ਦਾ ਕਾਰਬਨ ਟੈਕਸ ਲਗਾਇਆ ਗਿਆ ਸੀ ਜਿਸ ਨੂੰ ਕਿ 2022 ਤਕ ਵਧਾ ਕੇ 50 ਡਾਲਰ ਕਰਨ ਦੀ ਯੋਜਨਾ ਸੀ।
ਮੈਨੀਟੋਬਾ ਨੇ ਪ੍ਰਤੀ ਟਨ 25 ਡਾਲਰ ਟੈਕਸ ਦੀ ਯੋਜਨਾ ਬਣਾਈ ਸੀ ਜੋ ਕਿ ਹਰ ਸਾਲ ਨਹੀਂ ਵਧੇਗਾ ਪਰ ਫੈਡਰਲ ਸਰਕਾਰ ਨੇ ਇਸ ਨੂੰ ਇਹ ਕਹਿ ਕੇ ਖਤਮ ਕਰ ਦਿੱਤਾ ਸੀ ਕਿ ਇਹ ਕਾਫੀ ਨਹੀਂ ਹੈ ,ਸਸਕੈਚਵਨ ਅਤੇ ਓਨਟਾਰੀਓ ਨੇ ਇਸ ਯੋਜਨਾ ਨੂੰ ਫੈਡਰਲ ਸਰਕਾਰ ਦੇ ਅਧਿਕਾਰ ਖੇਤਰ ਤੋਂ ਵੱਧ ਦਸਦੇ ਹੋਏ ਕੋਰਟ ਵਿਚ ਇਸਦੇ ਖਿਲਾਫ ਅਪੀਲ ਕੀਤੀ ਸੀ।
ਫੈਡਰਲ ਟੋਰੀ ਲੀਡਰ ਐਂਡਰੀਊ ਸ਼ੀਅਰ ਨੇ ਦਾਅਵਾ ਕੀਤਾ ਸੀ ਕਿ ਅਗਰ ਇਸ ਪਤਝੜ ਵਿਚ ਉਨ੍ਹਾਂ ਦੀ ਪਾਰਟੀ ਚੋਣਾਂ ਜਿੱਤ ਜਾਂਦੀ ਹੈ ਤਾਂ ਉਹ ਟਰੂਡੋ ਦੀ ਕਾਰਬਨ ਕੀਮਤਾਂ ਦੀ ਯੋਜਨਾ ਨੂੰ ਰੱਦ ਕਰ ਦੇਣਗੇ ਹਾਲਾਂਕਿ ਹਾਲੇ ਤਕ ਸ਼ੀਅਰ ਨੇ ਆਪਣੀ ਕਿਸੇ ਵੀ ਯੋਜਨਾ ਦਾ ਖੁਲਾਸਾ ਨਹੀਂ ਕੀਤਾ ਹੈ।
ਅਕਤੂਬਰ ਵਿਚ ਸੀਬੀਸੀ ਦੇ ਇੱਕ ਰੇਡੀਓ ਪ੍ਰੋਗਰਾਮ ਮੈਟਰੋ ਮੋਰਨਿੰਗ ਵਿਚ ਸ਼ੀਅਰ ਨੇ ਦਸਿਆ ਸੀ ਕਿ ,"ਮੈਨੂੰ ਲਗਦਾ ਹੈ ਕਿ ਜਲਵਾਯੂ ਵਿਚ ਪਰਿਵਰਤਨ ਅਸਲੀ ਹੈ , ਧਰਤੀ ਦਾ ਜਲਵਾਯੂ ਲਗਾਤਾਰ ਬਦਲ ਰਿਹਾ ਹੈ, ਤੇ ਮੈਨੂੰ ਲਗਦਾ ਹੈ ਕਿ ਮਨੁੱਖ ਦਾ ਉਸਦੇ ਵਾਤਾਵਰਨ ਉਤੇ ਗੂੜ੍ਹਾ ਅਸਰ ਹੈ।"
ਫਾਸਟ ਨੇ ਹਫ ਪੋਸਟ ਕੈਨੇਡਾ ਨੂੰ ਦਸਿਆ ਕਿ ,"ਇਹ ਇਕ ਗਲੋਬਲ ਸਮਸਿਆ ਹੈ ਅਤੇ ਇਸ ਲਈ ਗਲੋਬਲ ਹੱਲ ਹੀ ਚਾਹੀਦਾ ਹੈ। ਜੇਕਰ ਅਸੀਂ ਸੋਚੀਏ ਕਿ ਅਸੀਂ ਇੱਕਲੇ ਇਥੇ ਕੈਨੇਡਾ ਵਿਚ ਬੈਠ ਕੇ ਹੀ ਇਸ ਸਮਸਿਆ ਦਾ ਹਲ ਕੱਢ ਸਕਦੇ ਤਾਂ ਅਸੀਂ ਆਪਣੇ ਆਪ ਨਾਲ ਮਜ਼ਾਕ ਕਰ ਰਹੇ ਹਾਂ।



