ਪੰਜਾਬ: ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

by nripost

ਬਟਾਲਾ (ਰਾਘਵ): ਬਟਾਲਾ ਦੇ ਜਲੰਧਰ ਰੋਡ ਸਥਿਤ ਭੀੜ ਭੜਕੇ ਵਾਲੀ ਮਾਰਕੀਟ ’ਚ ਇਕ ਨਿੱਜੀ ਰੈਸਟੋਰੈਂਟ ਦੇ ਏ. ਸੀ. ਦਾ ਕੰਪਰੈਸ਼ਰ ਫਟ ਗਿਆ, ਜਿਸ ਨਾਲ ਇਕਦਮ ਅੱਗ ਭੜਕ ਗਈ। ਗਨੀਮਤ ਇਹ ਰਹੀ ਕਿ ਏ. ਸੀ. ਕੰਪਰੈੱਸ਼ਰ ਦੇ ਫਟਣ ’ਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਬਚਾਅ ਰਿਹਾ। ਸਥਾਨਕ ਮਾਰਕੀਟ ਦੇ ਲੋਕਾਂ ਵੱਲੋਂ ਜੱਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ।

ਜਾਣਕਾਰੀ ਅਨੁਸਾਰ ਜਲੰਧਰ ਰੋਡ ’ਤੇ ਪੰਜਾਬ ਰੋਡਵੇਜ਼ ਬੱਸ ਡੀਪੂ ਦੇ ਸਾਹਮਣੇ ਬਣੀ ਮਾਰਕੀਟ, ਜਿਸ ’ਚ ਪਿੱਜ਼ਾ ਸੈਂਟਰ ਤੋਂ ਇਲਾਵਾ ਆਈਲੈਟਸ ਸਟਡੀ ਸੈਂਟਰ ਅਤੇ ਇਮੀਗ੍ਰੇਸ਼ਨ ਦੇ ਦਫ਼ਤਰ ਹਨ, ਵਿਖੇ ਇਕ ਨਿੱਜੀ ਰੈਸਟੋਰੈਂਟ ਦੇ ਬਾਹਰ ਏ. ਸੀ. ਦਾ ਕੰਪਰੈੱਸ਼ਰ ਲੱਗਾ ਹੋਇਆ ਸੀ ਅਤੇ ਭਿਆਨਕ ਗਰਮੀ ਕਾਰਨ ਅਚਾਨਕ ਕੰਪਰੈੱਸ਼ਰ ਫਟ ਗਿਆ ਅਤੇ ਅੱਗ ਭੜਕ ਉੱਠੀ। ਸਮੇਂ ਸਿਰ ਅੱਗ ’ਤੇ ਕਾਬੂ ਪਾਉਣ ਨਾਲ ਵੱਡਾ ਨੁਕਸਾਨ ਹੋਣ ਬਚਾਅ ਹੋ ਗਿਆ ਹੈ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਬਟਾਲਾ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾ ਲਿਆ। ਫਾਇਰ ਅਫ਼ਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਰੈਸਟੋਰੈਂਟ ਦੇ ਬਾਹਰ ਲੱਗੇ ਏ. ਸੀ. ਕੰਪਰੈੱਸ਼ਰ ’ਚ ਅੱਗ ਲੱਗੀ ਸੀ ਅਤੇ ਮੌਕੇ ’ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।

More News

NRI Post
..
NRI Post
..
NRI Post
..