IPL T20 : ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

by mediateam

ਜੈਪੁਰ (ਵਿਕਰਮ ਸਹਿਜਪਾਲ) : ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਤੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸ਼ਨੀਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-12 ਦੇ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਰਾਜਸਥਾਨ ਦੀ 12 ਮੈਚਾਂ ਵਿਚੋਂ ਇਹ 5ਵੀਂ ਜਿੱਤ ਹੈ ਤੇ ਉਹ 10 ਅੰਕਾਂ ਨਾਲ ਛੇਵੇਂ ਸਥਾਨ 'ਤੇ ਆ ਗਈ ਹੈ।

ਦੂਜੇ ਪਾਸੇ ਹੈਦਰਾਬਾਦ ਨੂੰ 11 ਮੈਚਾਂ ਵਿਚੋਂ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸਦੇ ਖਾਤੇ ਵਿਚ ਵੀ 10 ਅੰਕ ਹਨ। ਇਸ ਹਾਰ ਦੇ ਬਾਵਜੂਦ ਹੈਦਰਾਬਾਦ ਕੋਲ ਅਜੇ ਵੀ ਤਿੰਨ ਮੈਚ ਬਾਕੀ ਹਨ ਤੇ ਉਹ ਤਿੰਨੇ ਮੈਚ ਜਿੱਤ ਕੇ ਪਲੇਅ ਆਫ ਵਿਚ ਪਹੁੰਚ ਸਕਦੀ ਹੈ। ਰਾਜਸਥਾਨ ਨੂੰ ਆਪਣੇ ਬਾਕੀ ਦੋਵੇਂ ਬਚੇ ਮੈਚ ਜਿੱਤਣੇ ਹੀ ਪੈਣਗੇ ਤੇ ਨਾਲ ਹੀ ਬਾਕੀ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਪਵੇਗੀ।

More News

NRI Post
..
NRI Post
..
NRI Post
..