ਪੰਜਾਬ ਦੇ ਸਰਹੱਦੀ ਜ਼ਿਲ੍ਹੇ ‘ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, BSF ਨੇ ਕੀਤਾ ਗ੍ਰਿਫ਼ਤਾਰ

by nripost

ਤਰਨ ਤਾਰਨ (ਨੇਹਾ): ਖੇਮਕਰਨ ਸੈਕਟਰ ਤੋਂ ਬੀਐੱਸਐੱਫ਼ ਨੇ ਅੱਜ ਜ਼ੀਰੋ ਲਾਈਨ ਪਾਰ ਕਰ ਆਏ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿੱਚ ਲਿਆ ਹੈ| ਪੁਲੀਸ ਨੇ ਦੱਸਿਆ ਕਿ ਪਾਕਿਸਤਾਨੀ ਨਾਗਰਿਕ ਭੁਲੇਖੇ ਨਾਲ ਭਾਰਤੀ ਖੇਤਰ ਵਿਚ ਦਾਖਲ ਹੋ ਗਿਆ, ਜਿਸ ਦੀ ਪਛਾਣ ਮੁਹੰਮਦ ਸ਼ੋਇਬ (29) ਵਾਸੀ ਸਿੰਧ ਵਜੋਂ ਹੋਈ ਹੈ।

ਇਹ ਵਿਅਕਤੀ ਭਾਰਤੀ ਖੇਤਰ ਵਿਚ ਉਸ ਵੇਲੇ ਦਾਖਲ ਹੋਇਆ ਜਿਸ ਵੇਲੇ ਬੀਐੱਸਐੱਫ਼ ਦੀ 103 ਬਟਾਲੀਅਨ ਗਸ਼ਤ ਕਰ ਰਹੀ ਸੀ। ਇਨ੍ਹਾਂ ਜਵਾਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ| ਇਸ ਮਗਰੋਂ ਬੀਐੱਸਐਫ਼ ਅਤੇ ਪਾਕਿਸਤਾਨੀ ਰੇਂਜਰਾਂ ਦਰਮਿਆਨ ਗੱਲਬਾਤ ਹੋਵੇਗੀ ਤੇ ਦੋਹਾਂ ਧਿਰਾਂ ਦੀ ਤਸੱਲੀ ਹੋਣ ’ਤੇ ਪਾਕਿਸਤਾਨੀ ਨਾਗਰਿਕ ਨੂੰ ਰੇਂਜਰਾਂ ਹਵਾਲੇ ਕਰ ਦਿੱਤਾ ਜਾਵੇਗਾ| ਇਸ ਮਾਮਲੇ ਦੀ ਜਾਂਚ ਵੱਖ ਵੱਖ ਏਜੰਸੀਆਂ ਕਰ ਰਹੀਆਂ ਹਨ |

More News

NRI Post
..
NRI Post
..
NRI Post
..