ਲੁਧਿਆਣਾ ਜ਼ਿਮਨੀ ਚੋਣਾਂ: ਦੁਪਹਿਰ 1 ਵਜੇ ਤੱਕ 33.42 ਫ਼ੀਸਦੀ ਵੋਟਿੰਗ

by nripost

ਲੁਧਿਆਣਾ (ਰਾਘਵ): ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ 'ਚ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਜਾਰੀ ਹੈ, ਜੋ ਕਿ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ। ਉੱਥੇ ਹੀ ਇਸ ਚੋਣ ਦਾ ਨਤੀਜਾ 23 ਜੂਨ ਨੂੰ ਆਵੇਗਾ। ਅੱਜ ਇਸ ਵਿਧਾਨ ਸਭਾ ਹਲਕੇ ਦੇ 1,75, 469 ਵੋਟਰ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਰਾਂ ਵਿਚ 90 ਹਜ਼ਾਰ 88 ਪੁਰਸ਼, 85 ਹਜ਼ਾਰ 371 ਔਰਤਾਂ ਅਤੇ 10 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਲੋਕਾਂ ਵਲੋਂ ਲਾਈਨਾਂ 'ਚ ਲੱਗ ਕੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਵ੍ਹੀਲਚੇਅਰ 'ਤੇ ਇਕ 88 ਸਾਲਾ ਬਜ਼ੁਰਗ ਬਾਬਾ ਵੀ ਆਪਣੀ ਵੋਟ ਭੁਗਤਾਉਣ ਲਈ ਪੋਲਿੰਗ ਬੂਥ ਪੁੱਜਾ। ਇਸ ਤੋਂ ਇਲਾਵਾ ਹੋਰ ਬਜ਼ੁਰਗਾਂ ਵਲੋਂ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਬਣੇ ਵੋਟਰ ਵੀ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਲਈ ਪੁੱਜੇ ਹੋਏ ਸਨ।

ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇ ਤੱਕ 33.42 ਫੀਸਦੀ ਪੋਲਿੰਗ ਹੋਈ ਹੈ। ਵੋਟਾਂ ਪੈਣ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਬੂਥਾਂ 'ਤੇ ਜਾ ਕੇ ਆਪਣੇ ਸਮਰਥਕਾਂ ਅਤੇ ਵਰਕਰਾਂ ਨੂੰ ਮਿਲ ਰਹੇ ਹਨ।

More News

NRI Post
..
NRI Post
..
NRI Post
..