ਟਰੰਪ ਸਰਕਾਰ ਨੇ ਪਾਕਿਸਤਾਨ ਉਪਰ ਲਗਾਈਆਂ ਵੀਜ਼ਾ ਬੰਦਿਸ਼ਾਂ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਨੂੰ ਇਮਰਾਨ ਖ਼ਾਨ ਸਰਕਾਰ ਦੁਆਰਾ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦਿਤੇ ਜਾਣ ਤੋਂ ਗੁੱਸੇ ਵਿਚ ਆਈ ਟਰੰਪ ਸਰਕਾਰ ਨੇ ਪਾਕਿਸਤਾਨ ਉਪਰ ਕਈ ਵੀਜ਼ਾ ਬੰਦਿਸ਼ਾਂ ਲਾ ਦਿਤੀਆਂ ਹਨ ਅਤੇ ਚਿਤਾਵਨੀ ਦਿਤੀ ਹੈ ਕਿ ਪਾਕਿਸਤਾਨੀਆਂ ਨੂੰ ਵੀਜ਼ਾ ਜਾਰੀ ਕਰਨ 'ਤੇ ਮੁਕੰਮਲ ਰੋਕ ਵੀ ਲਾਈ ਜਾ ਸਕਦੀ ਹੈ। 

ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਪਾਕਿਸਤਾਨ ਵਿਚਲੀ ਅੰਬੈਸੀ ਦੇ ਕੰਮਕਾਜ ਵਿਚ 'ਫ਼ਿਲਹਾਲ ਕੋਈ ਬਦਲਾਅ ਨਹੀਂ ਕੀਤੇ ਗਏ ਪਰ ਸੰਘੀ ਰਜਿਸਟਰ ਨੋਟੀਫ਼ਿਕੇਸ਼ਨ ਵਿਚ ਦਰਜ ਪਾਬੰਦੀ ਦੇ ਨਤੀਜੇ ਵਜੋਂ ਅਮਰੀਕਾ, ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਸਕਦਾ ਹੈ। ਪਾਕਿਸਤਾਨ, ਉਨ੍ਹਾਂ 10 ਮੁਲਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਨਵਾਂ ਮੁਲਕ ਹੈ, ਜਿਨ੍ਹਾਂ ਵਿਰੁੱਧ ਅਮਰੀਕੀ ਕਾਨੂੰਨ ਤਹਿਤ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ।

More News

NRI Post
..
NRI Post
..
NRI Post
..