ਬਾਲਟੀਮੋਰ (ਵਿਕਰਮ ਸਹਿਜਪਾਲ) : ਖ਼ਬਰ ਮਿਲੀ ਹੈ ਕਿ ਬਾਲਟਿਮੋਰ ਵਿਚ ਸੱਤ ਲੋਕਾਂ ਉਤੇ ਗੋਲੀਆਂ ਚਲੀਆਂ ਜਿਨ੍ਹਾਂ ਵਿੱਚੋ ਇਕ ਦੀ ਮੌਤ ਹੋ ਗਈ| ਪੁਲਸ ਵਿਭਾਗ ਦੇ ਬੁਲਾਰੇ ਚਾਕੀਆ ਫੈਨੋਯ ਨੇ ਕਿਹਾ ਕਿ ਅਧਿਕਾਰੀਆਂ ਨੂੰ ਐਤਵਾਰ ਸ਼ਾਮੀ 5 'ਕ ਵਜੇ ਐਮਰਜੰਸੀ ਕਾਲ ਆਈ ਤੇ ਦੱਸਿਆ ਗਿਆ ਕਿ ਕਈ ਲੋਕਾਂ ਨੂੰ ਇਥੇ ਗੋਲੀ ਮਾਰ ਦਿੱਤੀ ਗਈ ਹੈ|
ਫੈਨੋਯ ਨੇ ਕਿਹਾ ਕਿ ਪੀੜਤਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਉਸ ਕੋਲ ਦੂਜਿਆਂ ਦੀਆਂ ਹਾਲਤਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ| ਇਹ ਗੋਲੀਬਾਰੀ ਸ਼ਹਿਰ ਦੇ ਪੱਛਮੀ ਹਿੱਸੇ ਵਿਚ ਸੜਕ 'ਤੇ ਵਾਪਰੀ| ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਗੋਲੀਬਾਰੀ ਉਸ ਸਮੇ ਹੋਈ ਜਦੋਂ ਲੋਕ ਕੁੱਕੁਆ ਲਈ ਇਕੱਠੇ ਹੋਏ ਸਨ|



