ਜਲੰਧਰ ਦੀ ਇਸ ਆਲੀਸ਼ਾਨ ਕਲੋਨੀ ਵਿੱਚ NIA ਨੇ ਕੀਤੀ ਛਾਪੇਮਾਰੀ

by nripost

ਜਲੰਧਰ (ਨੇਹਾ): ਐਨਆਈਏ ਨੇ ਪੰਜਾਬ ਦੇ ਜਲੰਧਰ ‘ਚ ਸਵੇਰੇ-ਸਵੇਰੇ ਇੱਕ ਘਰ ‘ਚ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, NIA ਦੀ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਇਹ ਕਾਰਵਾਈ ਫਰੈਂਡਜ਼ ਕਲੋਨੀ ‘ਚ ਕੀਤੀ ਹੈ, ਜਿੱਥੇ ਇੱਕ ਵਿਅਕਤੀ ਕਿਰਾਏ ‘ਤੇ ਰਹਿ ਰਿਹਾ ਹੈ। ਇਸ ਦੌਰਾਨ NIA ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ। ਇਸ ਮਾਮਲੇ ਵਿੱਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਐਨਆਈਏ ਨੇ ਇਹ ਰੇਡ ਕਿਸ ਮਾਮਲੇ ‘ਚ ਕੀਤੀ ਹੈ ਤੇ ਇਸ ਘਰ ਦਾ ਮਾਲਕ ਕੌਣ ਹੈ। ਐਨਆਈਏ ਦੀ ਟੀਮ ਪੁੱਛ-ਗਿੱਛ ਕਰ ਰਹੀ ਹੈ।ਜਿਸ ਘਰ ‘ਚ ਰੇਡ ਹੋਈ ਹੈ, ਉੱਥੇ ਕਿਸੇ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਪੁਲਿਸ ਕਿਰਾਏ ਦੇ ਮਕਾਣ ‘ਚ ਰਹਿਣ ਵਾਲੇ ਇੱਕ ਵਿਅਕਤੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਲੰਬੇ ਸਮੇਂ ਤੋਂ ਕਿਰਾਏ ‘ਤੇ ਰਹਿ ਰਿਹਾ ਹੈ।

ਫਰੈਂਡਜ਼ ਕਲੋਨੀ ‘ਚ ਇਸ ਵਿਅਕਤੀ ਨੂੰ ਜਾਣਨ ਵਾਲੇ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤਾ ਜਾ ਰਹੀ ਹੈ। ਪੁਲਿਸ ਉਨ੍ਹਾਂ ਤੋਂ ਵੀ ਜਾਂਚ ਕਰ ਰਹੀ ਹੈ। ਘਰ ਦੇ ਬਾਹਰ ਪੁਲਿਸ ਫੋਰਸ ਵੀ ਤੈਨਾਤ ਹੈ। ਇਸ ਮਾਮਲੇ ‘ਚ ਐਨਆਈਏ ਜਲਦੀ ਹੀ ਕੋਈ ਖੁਲਾਸਾ ਕਰ ਸਕਦੀ ਹੈ।

More News

NRI Post
..
NRI Post
..
NRI Post
..