ਰਾਸ਼ਟਰਪਤੀ ਟਰੰਪ ਵਲੋਂ ਅਮਰੀਕੀ ਨਾਗਰਿਕਾਂ ਨੂੰ ਖਸਰਾ ਵੈਕਸੀਨੇਸ਼ਨ ਲਈ ਅਪੀਲ

by mediateam

ਵਾਸ਼ਿੰਗਟਨ, 30 ਅਪ੍ਰੈਲ (ਰਣਜੀਤ ਕੌਰ): 

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟ੍ਰੰਪ ਵਲੋਂ ਅਮਰੀਕੀਆ  ਨੂੰ ਮੀਜਲਸ ਦੀ ਵੈਕਸੀਨੇਸ਼ਨ ਲੈਣ ਦੀ ਅਪੀਲ ਕੀਤੀ ਗਈ। ਸੰਨ 2000 ਤੋਂ ਲੈ ਕੇ ਹੁਣ ਤਕ ਅਮਰੀਕਾ ਵਿਚ ਖਤਮ ਹੋ ਜਾਣ ਵਾਲੀ ਇਸ ਬਿਮਾਰੀ ਦੇ ਕੇਸ ਬਹੁਤ ਵੱਧ ਗਏ ਹਨ, ਫੇਡਰਲ ਸਿਹਤ ਵਿਭਾਗ ਅਫ਼ਸਰਾਂ ਵਲੋਂ ਨਿਊਯਾਰਕ, ਵਾਸ਼ਿੰਗਟਨ, ਮਿਸ਼ੀਗਨ, ਨਿਊ ਜਰਸੀ ਅਤੇ ਕੈਲੀਫੋਨੀਆ ਵਿਚ 700 ਮੁੜ ਉਭਰਦੇ ਕੇਸ ਸਾਹਮਣੇ ਆਏ ਹਨ।


ਖਸਰਾ ਬਹੁਤ ਸਾਰੀਆ ਗੰਭੀਰ ਸਮੱਸਿਆਵਾਂ ਜਾਂ ਮੌਤ ਦਾ ਕਾਰਨ ਬਣ ਸਕਦਾ ਹੈ ਪਰ ਹਾਲੇ ਤਕ ਅਮਰੀਕਾ ਵਿਚ ਕੋਈ ਮੌਤ ਦਾ ਕੇਸ ਸਾਹਮਣੇ ਨਈ ਆਇਆ ਹੈ , ਦੇਸ਼ ਭਰ ਵਿਚ ਖਸਰੇ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਕੈਲੀਫੋਰਨੀਆ ਦੀਆ ਦੋ ਯੂਨੀਵਰਸਿਟੀਆਂ ਵਿਚ ਕੁਆਰਨਟੀਨ ਸਮੇਤ ਹੋਰ ਕਈ ਜਨ ਸਿਹਤ ਯਤਨ ਕੀਤੇ ਜਾ ਰਹੇ ਹਨ।

ਕੁਝ ਅਮਰੀਕੀਆ ਨੇ ਬਹੁਤ ਸਾਰੇ ਕਾਰਨਾਂ ਜਿਵੇਂ ਕਿ ਧਾਰਮਿਕ ਮਾਨਤਾਵਾਂ ਤੋਂ ਲੇ ਕੇ ਆਧੁਨਿਕ ਦਵਾਈਆ ਬਾਰੇ ਸ਼ੱਕ ਕਰਨ ਦੇ ਨਾਲ ਨਾਲ ਇਹ ਵੀ ਧਾਰਨਾ ਬਣਾ ਲਈ ਹੈ ਕਿ ਇਹਨਾਂ ਟੀਕਿਆਂ ਨਾਲ ਔਟਿਜ਼ਮ ਹੁੰਦਾ ਹੈ ਜਦਕਿ ਹਾਲੇ ਤਕ ਏਨਾ ਦੋਵਾਂ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ ਹੈ , ਅਮਰੀਕਾ ਦੇ ਰੋਗ ਨਿਯੰਤਰਣ ਅਤੇ ਰੋਕਥਾਮ ਦੇ ਕੇਂਦਰਾਂ ਦੇ ਅਨੁਸਾਰ ਖਸਰਾ ਨਿਮੋਨੀਆ,ਦਿਮਾਗੀ ਬੁਖਾਰ ਅਤੇ ਕੰਨਾਂ ਦੇ ਗੰਭੀਰ ਸੰਕ੍ਰਮਣ ਦਾ ਕਾਰਨ ਬਣ ਸਕਦਾ ਹੈ , ਇਹ ਗਰਭਵਤੀ ਔਰਤਾਂ ਵਿਚ ਸਮੇ ਤੋਂ ਪਹਿਲਾ ਜਨਮ ਦਾ ਕਾਰਨ ਬਣਦੀ ਹੈ ਅਤੇ ਕਈ ਕੇਸਾ ਵਿਚ ਸੀ. ਏਨ. ਏਸ. ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।

ਜਨ ਸਿਹਤ ਅਧਿਕਾਰੀਆਂ ਵਲੋਂ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲੋਸ ਏਂਜਲਸ ਅਤੇ ਕੈਲੀਫੋਨੀਆ ਸਟੇਟ ਯੂਨੀਵਰਸਿਟੀ, ਲੋਸ ਏਂਜਲਸ ਵਿਚ ਕੁਆਰੰਟੀਨ ਦੀ ਘੋਸ਼ਣਾ ਕੀਤੀ ,ਜ਼ਿਕਰਯੋਗ ਹੈ ਕਿ ਚੋਣਾਂ ਜਿੱਤਣ ਤੋਂ ਪਹਿਲਾ ਟ੍ਰੰਪ ਵਲੋਂ ਵੀ ਇਸ ਦਵਾਈ ਤੇ ਸਵਾਲ ਚੁੱਕੇ ਗਏ ਸਨ , 2014 ਵਿਚ ਓਨਾ ਨੇ ਇਕ ਟਵੀਟ ਵਿਚ ਕਿਹਾ ਸੀ ਕਿ," ਮੈਨੂੰ ਲਗਦਾ ਹੈ ਕਿ ਇਕ ਬੱਚੇ ਲਈ ਇਹ ਸਭ ਸਹਿਣਾ ਬਹੁਤ ਮੁਸ਼ਕਲ ਹੈ ਹਾਲਾਂਕਿ ਮੈਨੂੰ ਏਨਾ ਦਵਾਈਆ ਤੇ ਵਿਸ਼ਵਾਸ ਹੈ ਮੈਨੂੰ ਲਗਦਾ ਹੈ ਕਿ ਸਰਕਾਰ ਨੂੰ ਹੁਣ ਬੱਸ ਕਰਨਾ ਚਾਹੀਦਾ ਹੈ।


2017 ਵਿਚ ਵਾਇਟ ਹਾਊਸ ਵਿੱਚ ਆਉਣ ਤੋਂ ਕੁਝ ਦਿਨ ਪਹਿਲਾਂ ਸਕੇਪਟਿਕ ਰੋਬਰਟ ਕੈਨੇਡੀ ਜੂਨੀਅਰ ਨੇ ਦਸਿਆ ਸੀ ਕਿ ਟ੍ਰੰਪ ਵਲੋਂ ਦਵਾਈ ਦੀ ਸੁਰੱਖਿਆ ਦੀ ਸਮੀਖਿਆ ਕਰਨ ਲਈ ਪੇਨਲ ਦੀ ਯੋਜਨਾ ਬਣਾਈ ਗਈ ਸੀ , ਟ੍ਰੰਪ ਦੀ ਉਸ ਵੇਲੇ ਦੀ ਸਪੋਕਸਪਰਸਨ ਨੇ ਦਸਿਆ ਸੀ ਕਿ ਉਹ ਸਿਰਫ ਸੋਚਿਆ ਹੀ ਗਿਆ ਸੀ ਉਸ ਬਾਰੇ ਬਾਅਦ ਵਿੱਚ ਕੋਈ ਫੈਸਲਾ ਨਹੀਂ ਲਿਆ |


More News

NRI Post
..
NRI Post
..
NRI Post
..