ਪੰਜਾਬ ‘ਚ ਤਾੜ-ਤਾੜ ਚੱਲੀਆਂ ਗੋਲੀਆਂ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ

by nripost

ਅੰਮ੍ਰਿਤਸਰ (ਰਾਘਵ): ਅੰਮ੍ਰਿਤਸਰ ਦੇ ਪਿੰਡ ਚੰਨਣਕੇ ਨੇੜੇ ਮਹਿਤਾ ਚੌਂਕ ’ਤੇ ਹੋਏ ਜ਼ਬਰਦਸਤ ਪੁਲਸ ਮੁਕਾਬਲੇ ’ਚ ਇੱਕ ਮੁਲਜ਼ਮ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਮੁਲਜ਼ਮ ਦੀ ਪਛਾਣ ਸੋਨੀ ਸਿੰਘ ਉਰਫ ਸੋਨੂ ਵਾਸੀ ਪਿੰਡ ਤਨੇਲ ਵਜੋਂ ਹੋਈ ਹੈ, ਜਿਸ ਖ਼ਿਲਾਫ ਤਿੰਨ ਮਾਮਲੇ ਦਰਜ ਹਨ। ਹਾਲ ਹੀ ’ਚ ਉਸ ਨੇ ਇੱਕ ਡਾਕਟਰ ਕੋਲੋਂ 20 ਲੱਖ ਫਿਰੌਤੀ ਮੰਗੀ ਸੀ ਅਤੇ ਉਕਤ ਡਾਕਟਰ ਵੱਲੋਂ ਇਨਕਾਰ ਕਰਨ 'ਤੇ ਉਸ ਦੀ ਦੁਕਾਨ ਬਾਹਰ ਫਾਇਰਿੰਗ ਕੀਤੀ ਸੀ। ਜਿਸਦੇ ਚਲਦੇ ਸਾਡੇ ਥਾਣਾ ਮੱਤੇਵਾਲ ਵਿਖੇ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰੀ ਵੇਲੇ ਮੁਲਜ਼ਮ ਕੋਲੋਂ 262 ਗ੍ਰਾਮ ਹੈਰੋਇਨ, ਇੱਕ 32 ਬੋਰ ਪਿਸਟਲ ਅਤੇ 2 ਰਾਊਂਡ ਮਿਲੇ ਸਨ। ਪੁੱਛਗਿੱਛ ਦੌਰਾਨ ਸੋਨੀ ਨੇ ਦੱਸਿਆ ਕਿ ਉਸ ਨੇ ਇੱਕ ਹੋਰ ਹਥਿਆਰ ਪਿੰਡ ਚੰਨਣਕੇ ਦੀ ਡਰੇਨ ਨੇੜੇ ਛੁਪਾ ਕੇ ਰੱਖਿਆ ਹੈ। ਪੁਲਸ ਜਦੋਂ ਉਸ ਨੂੰ ਉਥੇ ਲੈ ਕੇ ਗਈ ਤਾਂ ਉਸ ਨੇ ਪੁਲਸ ਪਾਰਟੀ 'ਤੇ ਦੋ ਫਾਇਰ ਕਰ ਦਿੱਤੇ। ਜਵਾਬੀ ਕਾਰਵਾਈ ‘ਚ ਪੁਲਸ ਨੇ ਉਸ ਦੀ ਲੱਤ 'ਚ ਗੋਲੀ ਮਾਰੀ ਅਤੇ ਉਸ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਭੇਜ ਦਿੱਤਾ।

More News

NRI Post
..
NRI Post
..
NRI Post
..