ਮਸੂਦ ਅਜ਼ਹਰ ਨੂੰ ਕੱਲ ਐਲਾਨਿਆ ਜਾ ਸਕਦਾ ਕੌਮਾਂਤਰੀ ਅੱਤਵਾਦੀ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਬੁੱਧਵਾਰ 1 ਮਈ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾ ਸਕਦਾ ਹੈ। ਇਸ ਮਾਮਲੇ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ 1 ਮਈ ਨੂੰ ਯੂ.ਐੱਨ. 'ਚ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨੇ ਜਾਣ ਸਬੰਧੀ ਚੀਨ ਦਾ ਰਵੱਈਆ ਬਦਲ ਸਕਦਾ ਹੈ।

ਜੇ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾਂਦਾ ਹੈ ਤਾਂ ਇਹ ਨਰਿੰਦਰ ਮੋਦੀ ਸਰਕਾਰ ਵੀ ਵੱਡੀ ਡਿਪਲੋਮੈਟਿਕ ਜਿੱਤ ਹੋ ਸਕਦੀ ਹੈ ਕਿਉਂਕਿ 14 ਫਰਵਰੀ ਨੂੰ ਪੁਲਵਾਮਾ ਦੇ ਹਮਲੇ ਪਿੱਛੋਂ ਮਸੂਦ ਨੂੰ ਕੌਮਾਂਤਰੀ ਅੱਤਵਾਦੀ ਕਰਾਰ ਦਿੱਤੇ ਜਾਣ ਲਈ ਸਮੁੱਚੀ ਦੁਨੀਆ ਦੇ ਦੇਸ਼ਾਂ ਦੀ ਭਾਰਤ ਸਰਕਾਰ ਨੂੰ ਹਮਾਇਤ ਹਾਸਲ ਹੋਈ ਸੀ।

More News

NRI Post
..
NRI Post
..
NRI Post
..