ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ

by nripost

ਮੋਹਾਲੀ (ਰਾਘਵ) : ਮੋਹਾਲੀ ਜ਼ਿਲ੍ਹੇ ’ਚ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀਆਂ ਲਈ ਆਪਣੇ ਕਾਰਡ ’ਚ ਦਰਜ ਸਮੂਹ ਪਰਿਵਾਰਕ ਮੈਂਬਰਾਂ ਦੀ ਈ. ਕੇ. ਵਾਈ. ਸੀ. ਕਰਵਾਉਣਾ ਲਾਜ਼ਮੀ ਹੈ। ਪਹਿਲਾਂ ਈ. ਕੇ. ਵਾਈ. ਸੀ. ਕਰਵਾਉਣ ਦੀ ਆਖ਼ਰੀ ਮਿਤੀ 30 ਜੂਨ ਸੀ, ਜੋ ਹੁਣ 5 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਡਾ. ਨਵਰੀਤ ਅਨੁਸਾਰ ਹੁਣ ਸਰਕਾਰ ਵਲੋਂ (ਮੇਰਾ ਕੇ. ਵਾਈ. ਸੀ. ਐਪ) ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਗਈ ਹੈ।

ਇਸ ਦੇ ਨਾਲ ਲਾਭਪਾਤਰੀ ਘਰ ਬੈਠੇ ਹੀ ਸਮਾਰਟ ਫੋਨ ਰਾਹੀਂ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਈ. ਕੇ. ਵਾਈ. ਸੀ. ਕਰ ਸਕਦੇ ਹਨ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਆਪਣੇ ਨੇੜਲੇ ਰਾਸ਼ਨ ਡਿਪੂ ਹੋਲਡਰ ਨਾਲ ਤਾਲਮੇਲ ਕਰਦਿਆਂ ਜਾਂ ਉਪਰੋਕਤ ਐਪ ਰਾਹੀਂ 5 ਜੁਲਾਈ ਤੱਕ ਈ. ਕੇ. ਵਾਈ. ਸੀ. ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਈ. ਕੇ. ਵਾਈ. ਸੀ. ਨਾ ਹੋਣ ਦੀ ਸੂਰਤ ਵਿਚ ਅਗਲੇ ਕਣਕ ਦੇ ਵੰਡ ਚੱਕਰ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕ ਕਣਕ ਦਾ ਲਾਭ ਲੈਣ ਤੋਂ ਵਾਂਝੇ ਰਹਿ ਸਕਦੇ ਹਨ। ਇਸ ਲਈ ਤੁਰੰਤ ਈ. ਕੇ. ਵਾਈ. ਸੀ. ਕਰਵਾ ਕੇ ਆਪਣਾ ਲਾਭ ਯਕੀਨੀ ਬਣਾਇਆ ਜਾਵੇ।

More News

NRI Post
..
NRI Post
..
NRI Post
..