ਏਅਰ ਇੰਡੀਆ ਦਾ ਜਹਾਜ਼ ਹਾਈਜੈਕ ਕਰ 1999 ‘ਚ ਭਾਰਤੀ ਜੇਲ੍ਹ ਵਿੱਚੋਂ ਛੁਡਾ ਲਿਆ ਗਿਆ ਸੀ ਮਸੂਦ ਅਜ਼ਹਰ

by

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਜੈਸ਼-ਏ-ਮੁਹੰਮਦ ਦਾ ਸਰਗਨਾ ਤੇ ਕਈ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ (UN) ਨੇ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ 'ਚ ਸਥਿਤ ਮੰਨੇ ਜਾਂਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਅੱਤਵਾਦੀਆਂ ਨੇ 1999 'ਚ ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਯਾਤਰੀਆਂ ਨੂੰ ਛੱਡਣ ਦੇ ਬਦਲੇ ਭਾਰਤੀ ਜੇਲ੍ਹ ਵਿੱਚੋਂ ਛੁਡਾ ਲਿਆ ਸੀ। ਮਸੂਦ ਅਜ਼ਹਰ ਪਹਿਲੀ ਵਾਰ 29 ਜਨਵਰੀ 1994 ਨੂੰ ਬੰਗਲਾਦੇਸ਼ੀ ਜਹਾਜ਼ ਰਾਹੀਂ ਢਾਕਾ ਤੋਂ ਦਿੱਲੀ ਪਹੁੰਚਿਆ ਸੀ। ਉਸ ਦੇ ਕੋਲ ਪੁਰਤਗਾਲੀ ਪਾਸਪੋਰਟ ਸੀ। ਇੰਦਰਾ ਗਾਂਧੀ ਹਵਾਈ ਅੱਡੇ 'ਤੇ ਮੌਜੂਦ ਡਿਊਟੀ ਅਫ਼ਸਰ ਨੇ ਮਸੂਦ ਅਜ਼ਹਰ  ਨੂੰ ਦੇਖ ਕੇ ਕਿਹਾ, "ਤੂੰ ਪੁਰਤਗਾਲੀ ਤਾਂ ਨਹੀਂ ਲਗਦਾ।" ਪਰ ਜਿਵੇਂ ਹੀ ਮਸੂਦ ਨੇ ਕਿਹਾ ਕਿ ਮੈਂ ਗੁਜਰਾਤੀ ਮੂਲ ਦਾ ਹਾਂ, ਤਾਂ ਉਸ ਨੇ ਦੂਜੀ ਵਾਰ ਬਿਨਾਂ ਉਸਦੇ ਵੱਲ ਦੇਖੇ ਉਨ੍ਹਾਂ ਦੇ ਪਾਸਪੋਰਟ 'ਤੇ ਮੁਹਰ ਲਗਾ ਦਿੱਤੀ।

ਭਾਰਤ ਆਉਣ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਹੀ ਮਸੂਦ ਅਜ਼ਹਰ ਸ਼੍ਰੀਨਗਰ ਦੀ ਗਲੀਆਂ-ਕੂਚਿਆਂ ਵਿੱਚ ਦਿਖਣ ਲਗਾ। ਉਸ ਦੀ ਖਾਸੀਅਤ ਸੀ ਭੜਕੀਲੇ ਭਾਸ਼ਣ ਦੇਣਾ ਅਤੇ ਕਸ਼ਮੀਰ ਵਿੱਚ ਵੱਖਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸਮੂਹਾਂ ਵਿਚਾਲੇ ਉਭਰ ਰਹੇ ਮਤਭੇਦਾਂ ਵਿੱਚ ਵਿਚੋਲਗੀ ਕਰਨਾ। ਮਸੂਦ ਦਾ ਇੱਕ ਕੰਮ ਹੋਰ ਸੀ, ਕਸ਼ਮੀਰੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਵਾਲੇ ਪਾਸੇ ਆਕਰਸ਼ਿਤ ਅਤੇ ਪ੍ਰੇਰਿਤ ਕਰਨਾ। ਉਸ ਨੂੰ ਅਨੰਤਨਾਗ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਅਨੰਤਨਾਗ ਵਿੱਚ ਸੱਜਾਦ ਅਫ਼ਗਾਨੀ ਦੇ ਨਾਲ ਬੈਠ ਕੇ ਇੱਕ ਆਟੋ ਵਿੱਚ ਜਾ ਰਿਹਾ ਸੀ।

ਫੌਜ ਦੇ ਜਵਾਨਾਂ ਨੇ ਉਸ  ਨੂੰ ਰੋਕਿਆ। ਆਟੋ ਵਿੱਚ ਸਵਾਰ ਦੋਵੇਂ ਲੋਕ ਉਤਰ ਕੇ ਭੱਜਣ ਲੱਗੇ, ਪਰ ਜਵਾਨਾਂ ਨੇ ਮਸੂਦ ਨੂੰ ਫੜ੍ਹ ਲਿਆ। ਜੇਲ੍ਹ ਵਿੱਚ ਮਸੂਦ ਅਜ਼ਹਰ ਹਮੇਸ਼ਾ ਇਹ ਸ਼ੇਖੀ ਮਾਰਦਾ ਸੀ   ਕਿ ਭਾਰਤ ਸਰਕਾਰ ਉਸ ਨੂੰ ਬਹੁਤ ਦਿਨਾਂ ਤੱਕ ਆਪਣੀ ਜੇਲ੍ਹ ਵਿੱਚ ਨਹੀਂ ਰੱਖ ਸਕੇਗੀ। ਮਸੂਦ ਦੇ ਗ੍ਰਿਫ਼ਤਾਰ ਹੋਣ ਦੇ 10 ਮਹੀਨਿਆਂ ਅੰਦਰ ਅੱਤਵਾਦੀਆਂ ਨੇ ਦਿੱਲੀ ਵਿੱਚ ਕੁਝ ਵਿਦੇਸ਼ੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਛੱਡਣ ਦੇ ਬਦਲੇ ਮਸੂਦ ਅਜ਼ਹਰ ਦੀ ਰਿਹਾਈ ਦੀ ਮੰਗ ਕੀਤੀ ਸੀ। ਇਹ ਮੁਹਿੰਮ ਅਸਫਲ ਹੋ ਗਈ ਕਿਉਂਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਪੁਲਿਸ ਸਹਾਰਨਪੁਰ ਤੋਂ ਬੰਦੀਆਂ ਨੂੰ ਛੁਡਾਉਣ ਵਿੱਚ ਸਫ਼ਲ ਹੋ ਗਈ। ਇੱਕ ਸਾਲ ਬਾਅਦ ਹਰਕਤ-ਉਲ-ਅੰਸਾਰ ਨੇ ਫਿਰ ਕੁਝ ਵਿਦੇਸ਼ੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੋਸ਼ਿਸ਼ ਵੀ ਅਸਫਲ ਰਹੀ।

1999 ਵਿੱਚ ਜੰਮੂ ਦੀ ਕੋਟ ਬਰਵਾਲ ਜੇਲ੍ਹ ਤੋਂ ਉਨ੍ਹਾਂ ਨੂੰ ਕੱਢਣ ਲਈ ਸੁਰੰਗ ਬਣਾਈ ਗਈ, ਪਰ ਮਸੂਦ ਅਜ਼ਹਰ ਆਪਣੇ ਮੋਟੇ ਸਰੀਰ ਕਾਰਨ ਉਸ ਵਿੱਚ ਫਸ ਗਏ ਅਤੇ ਫੜ੍ਹੇ ਗਏ। ਕੁਝ ਮਹੀਨੇ ਬਾਅਦ ਦਸੰਬਰ, 1999 ਵਿੱਚ ਅੱਤਵਾਦੀ ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰ ਕੰਧਾਰ ਲੈ ਗਏ। ਜਹਾਜ਼ ਦੇ ਯਾਤਰੀਆਂ ਨੂੰ ਛੱਡਣ ਦੇ ਬਦਲੇ ਭਾਰਤ ਸਰਕਾਰ 3 ਅੱਤਵਾਦੀਆਂ ਨੂੰ ਛੱਡਣ ਲਈ ਰਾਜ਼ੀ ਹੋ ਗਈ, ਜਿਸ ਵਿੱਚ ਮਸੂਦ ਅਜ਼ਹਰ ਵੀ ਇੱਕ ਸਨ। ਯਾਨੀ ਕਿ ਸਾਲ 1999 'ਚ ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰ  ਮਸੂਦ ਅਜ਼ਹਰ ਨੂੰ ਭਾਰਤੀ ਜੇਲ੍ਹ ਵਿੱਚੋਂ ਛੁਡਾ ਲਿਆ ਗਿਆ ਸੀ।

More News

NRI Post
..
NRI Post
..
NRI Post
..