IPL T20 : ਮੁੰਬਈ ਨੇ ਸੁਪਰ ਓਵਰ ‘ਚ ਹੈਦਰਾਬਾਦ ਨੂੰ ਹਰਾ ਪਲੇਅ ਆਫ ‘ਚ ਕੀਤੀ ਐਂਟਰੀ

by mediateam

ਮੁੰਬਈ (ਵਿਕਰਮ ਸਹਿਜਪਾਲ) : IPL ਸੀਜ਼ਨ ਦਾ 51ਵਾਂ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਜਿਸ 'ਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਹੈਦਰਾਬਾਦ ਨੂੰ 163 ਦੌੜਾਂ ਦਾ ਟੀਚਾ ਦਿੱਤਾ ਸੀ।

ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ ਵੀ 20 ਓਵਰਾਂ 'ਚ 162 ਦਾ ਸਕੋਰ ਬਣਾਇਆ ਪਰ ਸਕੋਰ ਬਰਾਬਰ ਹੋਣ ਤੋਂ ਬਾਅਦ ਮੈਚ ਸੁਪਰ ਓਵਰ 'ਚ ਪਹੁੰਚ ਗਿਆ। ਜਿਸ 'ਚ ਮੁੰਬਈ ਨੇ ਹੈਦਰਾਬਾਦ ਨੂੰ ਹਰਾ ਦਿੱਤਾ। ਮੁੰਬਈ ਇੰਡੀਅਨਜ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਵਿੰਟਨ ਡੀ ਕੌਕ ਨੇ 69 ਦੌੜਾਂ ਬਣਾਈਆਂ।

More News

NRI Post
..
NRI Post
..
NRI Post
..