ਨਿਊਯਾਰਕ , 03 ਮਈ ( NRI MEDIA )
ਨਿਊਯਾਰਕ ਵਿੱਚ ਇਕ ਵੱਡੀ ਸਾਜਿਸ਼ ਦੇ ਮਾਮਲੇ ਦਾ ਖੁਲਾਸਾ ਹੋਇਆ ਹੈ , ਤਿੰਨ ਸਕੂਲੀ ਵਿਦਿਆਰਥੀਆਂ ਨੂੰ ਬੰਬ ਬਣਾਉਣ ਦੀ ਯੋਜਨਾ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ , ਇਨ੍ਹਾਂ ਉੱਤੇ ਲਾਂਗ ਟਾਪੂ' ਦੇ ਇਕ ਹਾਈ ਸਕੂਲ 'ਚ ਧਮਾਕਾ ਕਰਨ ਦੀ ਯੋਜਨਾ ਬਨਾਉਣ ਦਾ ਦੋਸ਼ ਹੈ , ਸੂਹਫਕ ਕਾਊਂਟੀ ਦੇ ਪੁਲਿਸ ਕਮਿਸ਼ਨਰ ਗਰਾਲਡੀਨ ਹਾਰਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੋਹੀਮੀਆ, ਨਿਊਯਾਰਕ ਦੇ ਕਨਨੇਕੋਟ ਹਾਈ ਸਕੂਲ ਨੂੰ ਲਗਭਗ 30 ਮਿੰਟ ਲਈ ਖਾਲੀ ਕਰਵਾਇਆ ਗਿਆ ਸੀ , ਇਸਦੀ ਜਾਂਚ ਤੋਂ ਬਾਅਦ ਇਸ ਜਗ੍ਹਾ ਨੂੰ ਸੁਰੱਖਿਅਤ ਦੱਸਿਆ ਗਿਆ , ਇਨ੍ਹਾਂ ਤਿੰਨ ਸਕੂਲੀ ਵਿਦਿਆਰਥੀਆਂ ਦੀ ਉਮਰ 16 ਸਾਲ ਹੈ |
ਪੁਲਸ ਨੇ ਦੱਸਿਆ ਕਿ ਦੁਪਹਿਰ ਨੂੰ ਇਕ ਸਕੂਲ ਬੱਸ ਵਿੱਚ ਸਵਾਰ ਇਹ ਤਿੰਨ ਵਿਦਿਆਰਥੀ ਬੰਬ ਰੱਖਣ ਦੀਆਂ ਯੋਜਨਾਵਾਂ ਬਣਾ ਰਹੇ ਸਨ , ਕਈ ਹੋਰ ਵਿਦਿਆਰਥੀਆਂ ਨੇ ਸਕੂਲ ਪ੍ਰਸ਼ਾਸਕਾਂ ਨੂੰ ਗੱਲਬਾਤ ਦੀ ਰਿਪੋਰਟ ਦਿੱਤੀ, ਜਿਨ੍ਹਾਂ ਤੋਂ ਬਾਅਦ ਸਕੂਲ ਪ੍ਰਸਾਸ਼ਨ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਪੁਲਿਸ ਨੇ ਤੁਰੰਤ ਇਸ ਉੱਤੇ ਕਾਰਵਾਈ ਕੀਤੀ |
ਪੁਲਿਸ ਮੁਖੀ ਹਾਰਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਵਿਭਾਗ ਇਨ੍ਹਾਂ ਹਿੰਸਕ ਕਾਰਵਾਈਆਂ ਨੂੰ ਗੰਭੀਰਤਾ ਨਾਲ ਲੈਂਦਾ ਹੈ"ਹਾਲਾਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਸਾ ਦੇ ਪੱਧਰ ਤੱਕ ਨਹੀਂ ਪਹੁੰਚਦੇ, ਅਸੀਂ ਉਨ੍ਹਾਂ ਸਾਰਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਹਾਂ ਜਿਵੇਂ ਕਿ ਉਹਨਾਂ ਨੂੰ ਸਮਝਾਇਆ ਜਾ ਸਕੇ |
ਸਫੌਕ ਕਾਉਂਟੀ ਦੇ ਡਿਪਟੀ ਚੀਫ ਆਫ ਡਿਟੇਕਵਿਟਸ ਮੈਟ ਲੂਈਸ ਨੇ ਕਿਹਾ ਕਿ ਲੜਕਿਆਂ ਦੀ ਗੱਲਬਾਤ ਸਕੂਲ ਬਸ ਵਿੱਚ ਵੀਡੀਓ ਅਤੇ ਆਡੀਓ ਨਿਗਰਾਨੀ ਦੁਆਰਾ ਰਿਕਾਰਡ ਕੀਤੀ ਗਈ ਹੈ , "ਇਹ ਸਪੱਸ਼ਟ ਹੈ," ਕਿ ਉਹ ਇਸ ਯੋਜਨਾ ਬਾਰੇ ਗੱਲਬਾਤ ਕਰ ਰਹੇ ਸਨ , "ਇਹ ਲਗਭਗ 10 ਮਿੰਟ ਰਿਹਾ , ਉਹ ਹੌਲੀ ਗੱਲ ਨਹੀਂ ਕਰ ਰਹੇ ਹਨ, ਉਹ ਖੁਲ੍ਹਕੇ ਬੋਲ ਰਹੇ ਸਨ |
ਪੁਲਿਸ ਨੇ ਕਿਹਾ ਕਿ ਲੜਕਿਆਂ ਦੇ ਘਰ ਤੋਂ ਬਾਅਦ ਦੀ ਖੋਜ ਵਿੱਚ ਕੋਈ ਬੰਬ ਬਣਾਉਣ ਦੀ ਸਮੱਗਰੀ ਨਹੀਂ ਹੈ , ਲੜਕਿਆਂ ਦੇ ਮੋਬਾਈਲਾਂ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ , ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ |



