ਅੰਮ੍ਰਿਤਸਰ (ਰਾਘਵ): ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦੀ ਟੀਮ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 2 ਹੈਰੋਇਨ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ’ਚੋਂ 11 ਕਰੋੜ ਰੁਪਏ ਦੀ ਹੈਰੋਇਨ, ਇਕ ਮੋਟਰਸਾਈਕਲ, ਚਾਰ ਮੋਬਾਈਲ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ। ਇਕ ਸਮੱਗਲਰ ਨੂੰ ਖਾਸਾ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਦੂਜੇ ਨੂੰ ਸਰਹੱਦੀ ਪਿੰਡ ਕੱਕੜ ਦੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।



