ਪੰਜਾਬ ਦੇ ਟੈਕਸਦਾਤਾਵਾਂ ਲਈ ਵੱਡੀ ਖ਼ਬਰ

by nripost

ਚੰਡੀਗੜ੍ਹ (ਰਾਘਵ): ਪੰਜਾਬ ਵਿਧਾਨ ਸਭਾ 'ਚ ਵਿੱਤ ਮੰਤਰੀ ਵਲੋਂ 'ਪੰਜਾਬ ਰਾਜ ਵਿਕਾਸ ਟੈਕਸ ਸੋਧ ਬਿੱਲ-2025' ਪੇਸ਼ ਕੀਤਾ ਗਿਆ, ਜਿਸ ਨੂੰ ਸਦਨ ਅੰਦਰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਵਿੱਤ ਮੰਤਰੀ ਨੇ ਇਸ ਬਿੱਲ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਇਸ ਬਿੱਲ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਬਿੱਲ 2018 'ਚ ਕਾਂਗਰਸ ਸਰਕਾਰ ਦੇ ਵੇਲੇ ਸ਼ੁਰੂ ਕੀਤਾ ਗਿਆ ਸੀ। ਇਸ 'ਚ ਜੋ ਵਿਅਕਤੀ ਟੈਕਸ ਭਰਦਾ ਸੀ, ਉਸ ਨੂੰ ਹਰ ਮਹੀਨੇ 200 ਰੁਪਏ ਟੈਕਸ ਦੇ ਰੂਪ 'ਚ ਸਰਕਾਰ ਨੂੰ ਦੇਣੇ ਪੈਂਦੇ ਸਨ।

ਕਈ ਲੋਕਾਂ ਅਤੇ ਸੰਸਥਾਵਾਂ ਵਲੋਂ ਉਨ੍ਹਾਂ ਦੇ ਸਾਹਮਣੇ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ ਕਿ ਹਰ ਮਹੀਨੇ ਇਹ ਟੈਕਸ ਭਰਨਾ ਬੜਾ ਔਖਾ ਕੰਮ ਹੈ ਅਤੇ ਇਸ ਨੂੰ ਇਕਮੁਕਤ ਕਰ ਦਿੱਤਾ ਜਾਵੇ ਅਤੇ ਜੇਕਰ ਅਸੀਂ ਸਾਲ ਦਾ ਇਕੱਠਾ ਟੈਕਸ ਭਰ ਦੇਈਏ ਤਾਂ ਇਸ 'ਤੇ ਕੀ ਫ਼ਾਇਦਾ ਮਿਲੇਗਾ।

ਇਸ ਤੋਂ ਬਾਅਦ ਉਨ੍ਹਾਂ ਨੇ ਇਹ ਮੁੱਦਾ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਇਆ। ਹੁਣ ਇਸ ਬਿੱਲ ਦੇ ਪਾਸ ਹੋਣ ਮਗਰੋਂ ਜੋ ਵਿਅਕਤੀ ਸਾਲ 'ਚ ਇਕੱਠਾ ਟੈਕਸ ਭਰੇਗਾ, ਉਸ ਨੂੰ 200 ਰੁਪਏ ਦੀ ਛੋਟ ਦਿੱਤੀ ਜਾਵੇਗੀ ਮਤਲਬ ਕਿ ਹੁਣ ਸਾਲ 'ਚ 2400 ਰੁਪਏ ਦੀ ਥਾਂ 2200 ਰੁਪਏ ਭਰਨੇ ਹੋਣਗੇ।

More News

NRI Post
..
NRI Post
..
NRI Post
..