ਕੋਲੰਬੋ, 4 ਮਈ (ਰਣਜੀਤ ਕੌਰ):
ਸ਼੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਈਸਟਰ ਮੌਕੇ ਗਿਰਜਾ ਘਰਾ ਅਤੇ ਹੋਟਲਾਂ ਵਿਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਵਿਦੇਸ਼ੀ ਗੁਪਤ ਸੂਚਨਾਵਾਂ ਵੱਲੋ ਇਕ ਵਾਰੀ ਫੇਰ ਲੋਕਾਂ ਦੀ ਜਾਨ ਖਤਰੇ ਵਿਚ ਹੋਣ ਦਾ ਹਵਾਲਾ ਦਿੰਦੇ ਹੋਏ ਲਗਾਤਾਰ ਦੂਜੇ ਹਫਤੇ ਕੈਥੋਲਿਕ ਗਿਰਜਾ ਘਰਾਂ ਨੂੰ ਐਤਵਾਰ ਵਾਲੇ ਦਿਨ ਬੰਦ ਕਰਵਾ ਦਿੱਤਾ ਗਿਆ ਹੈ |
ਦੇਸ਼ ਦੇ ਸੁਰੱਖਿਆ ਬਲਾਂ ਨੇ ਕਿਹਾ ਕਿ ਅੱਤਵਾਦੀਆ ਵੱਲੋ ਇਸਲਾਮੀ ਪਵਿੱਤਰ ਮਹੀਨੇ ਰਮਜ਼ਾਨ ਜੋ ਕਿ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਇਸ ਦੇ ਸ਼ੁਰੂ ਹੋਣ ਤੋਂ ਪਹਿਲਾ ਹਮਲਾ ਕਰਨ ਦੀਆ ਸੂਚਨਾਵਾਂ ਮਿਲਣ ਤੋਂ ਬਾਅਦ ਉਨ੍ਹਾਂ ਵੱਲੋ ਕੜੀ ਸੁਰੱਖਿਆ ਦੇ ਬੰਦੋਬਸਤ ਕਰ ਲਏ ਗਏ ਹਨ , ਕੋਲੰਬੋ ਆਰਚ ਡਿਸੀਜ਼ ਦੇ ਬੁਲਾਰੇ ਐਡਮੰਡ ਤਿਲਕਰਤਨੇ ਨੇ ਕਿਹਾ ਕਿ ਸੁਰੱਖਿਆ ਸਥਿਤੀ ਹਾਲੇ ਸੁਧਾਰੀ ਨਹੀਂ ਗਈ ਹੈ।
ਕੋਲੰਬੋ ਦੇ ਆਰਚ ਬਿਸ਼ਪ ਕਾਰਡਿਨਲ ਮੈਲਕਮ ਰੰਜੀਤ ਨੇ ਕਿਹਾ ਕਿ ਇੱਕ ਬਹੁਤ ਹੀ ਭਰੋਸੇਮੰਦ ਵਿਦੇਸ਼ੀ ਸੂਤਰ ਨੇ ਇਕ ਪ੍ਰਮੁੱਖ ਹਮਲਾ ਹੋਣ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਰਾਜਧਾਨੀ ਵਿਚ ਅਤੇ ਆਲੇ ਦੁਆਲੇ ਦੇ ਸਾਰੇ ਕੈਥੋਲਿਕ ਚਰਚਾਂ ਅਤੇ ਸਕੂਲਾਂ ਨੂੰ ਫਿਲਹਾਲ ਦੇ ਲਈ ਬੰਦ ਰਹਿਣ ਦਿੱਤਾ ਜਾਵੇ , ਏਸੇ ਕਾਰਨ ਸਕੂਲ ਸੋਮਵਾਰ ਨੂੰ ਦੁਬਾਰਾ ਖੁੱਲ੍ਹਣਗੇ ਅਤੇ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਘੱਟੋ ਘਟ ਇਕ ਪੁਲੀਸ ਅਧਿਕਾਰੀ ਹਰ ਸੰਸਥਾ ਵਿਚ ਨਿਯੁਕਤ ਕੀਤਾ ਜਾਵੇਗਾ।
ਹਮਲਿਆਂ ਬਾਰੇ ਬਾਰ ਬਾਰ ਚੇਤਾਵਨੀਆਂ ਤੇ ਕਾਰਵਾਈ ਨਾ ਕਰਨ ਦੀ ਸ਼੍ਰੀ ਲੰਕਾ ਦੇ ਅਧਿਕਾਰੀਆ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸੀ , ਪੁਲਿਸ ਨੂੰ 21 ਅਪ੍ਰੈਲ ਦੇ ਹਮਲਿਆਂ ਨੂੰ ਲੈ ਕੇ ਸ੍ਰੀ ਲੰਕਾ ਵਿਚ ਸਥਿਤ ਦੋ ਇਸਲਾਮੀ ਅੱਤਵਾਦੀ ਗਰੁੱਪਾਂ- ਨੇਸ਼ਨਲ ਥਾਵਹੀਧ ਜਮਾਤੇ ਅਤੇ ਜਮੈਤਲ ਮਿਥਾਲੂ ਇਬਰਾਹੀਮ ਤੇ ਸ਼ਕ ਸੀ , ਇਸਲਾਮਿਕ ਸਟੇਟ ਨੇ ਸ਼੍ਰੀ ਲੰਕਾ ਵਿਚ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਦਾਰੀ ਲਈ ਸੀ ਪਰ ਇਸ ਦਾਅਵੇ ਦਾ ਕੋਈ ਸਬੂਤ ਨਹੀਂ ਪੇਸ਼ ਕੀਤਾ ਸੀ ,ਯੂ ਐੱਸ ਫੈਡਰਲ ਬਿਊਰੋ ਆਫ ਇੰਨਵੇਸਟੀਗੇਸ਼ਨ ਇੰਟਰਪੋਲ ਅਤੇ ਹੋਰ ਵਿਦੇਸ਼ੀ ਏਜੰਸੀਆਂ ਸ੍ਰੀ ਲੰਕਾ ਨੂੰ ਜਾਂਚ ਵਿਚ ਮਦਦ ਕਰ ਰਹੀਆਂ ਹਨ।
ਲੋਕਲ ਇੰਟੈਲੀਜੈਂਸ ਅਧਿਕਾਰੀਆ ਨੂੰ ਵਿਸ਼ਵਾਸ ਹੈ ਕਿ ਜ਼ਾਹਰਾਂਨ ਹਾਸ਼ਿਮ ਦੇਸ਼ ਦੇ ਪੂਰਬੀ ਹਿੱਸੇ ਦਾ ਤਮਿਲ ਬੋਲਣ ਵਾਲਾ ਪ੍ਰਚਾਰਕ ਈਸਟਰ ਮੌਕੇ ਹੋਏ ਧਮਾਕਿਆ ਦੀ ਸਾਜਿਸ਼ ਵਿਚ ਇਕ ਅਹਿਮ ਭੂਮਿਕਾ ਨਿਭਾਅ ਸਕਦਾ ਹੈ , ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਆਤਮਘਾਤੀ ਹਮਲਾਵਰਾਂ ਵਿਚੋਂ ਇਕ ਸੀ।



