ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਅਮਰੀਕਾ 'ਚ ਪੰਜਾਬੀ ਮੂਲ ਦੇ ਫ਼ੌਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 20 ਸਾਲਾ ਇਨਾਹਿਤਦੀਪ ਸਿੰਘ ਸੰਧੂ ਵਜੋਂ ਹੋਈ ਹੈ ਜੋ ਕਿ ਆਪਣੇ ਦੋਸਤ ਨੂੰ ਮਿਲਣ ਜਾਰਜੀਆ ਗਿਆ ਹੋਇਆ ਸੀ। ਜਾਰਜੀਆ 'ਚ ਹੀ ਇੱਕ 25 ਸਾਲਾ ਰਾਉਨਟਰੀ ਨਾਂਅ ਨੇ ਨੌਜਵਾਨ ਨੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਨਾਹਿਤਦੀਪ ਸਿੰਘ ਸੰਧੂ ਨੂੰ ਜ਼ਖ਼ਮੀ ਹਾਲਤ 'ਚ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਇਨਾਹਿਤਦੀਪ ਸਿੰਘ ਸੰਧੂ ਅਮਰੀਕਾ 'ਚ ਏਅਰਕ੍ਰਾਫਟ ਵਿੰਗ ਵਿੱਚ ਤਾਇਨਾਤ ਸੀ। ਉਸ ਦਾ ਅੰਤਮ ਸਸਕਾਰ ਅਮਰੀਕਾ ਵਿੱਚ ਹੀ ਕੀਤਾ ਕੀਤਾ ਜਾਵੇਗਾ।



