ਕਿਨਸ਼ਾਹਾ , 05 ਮਈ ( NRI MEDIA )
ਭਿਆਨਕ ਮਹਾਂਮਾਰੀ ਈਬੋਲਾ ਨੇ ਅਫ਼ਰੀਕੀ ਦੇਸ਼ ਡੈਮੋਕ੍ਰੇਟਿਕ ਰੀਪਬਲਿਕ ਆਫ ਕਾਂਗੋ ਵਿੱਚ ਤਬਾਹੀ ਮਚਾ ਦਿੱਤੀ ਹੈ, ਈਬੋਲਾ ਬੀਮਾਰੀ ਨਾਲ ਹੁਣ ਤਕ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ , ਅਧਿਕਾਰੀਆਂ ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਸਿਹਤ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਨਾਲ ਨਜਿੱਠਣ ਲਈ ਪੂਰੇ ਬੰਦੋਬਸਤ ਕਰਨ ਲਈ ਕਿਹਾ ਗਿਆ ਹੈ |
ਅਧਿਕਾਰੀਆਂ ਨੇ ਕਿਹਾ ਕਿ ਜੇ ਇਸਨੂੰ ਰੋਕਿਆ ਨਹੀਂ ਜਾਂਦਾ ਤਾਂ ਈਬੋਲਾ ਐਸਾ ਖ਼ਤਰਨਾਕ ਵਾਇਰਸ ਹੈ ਜੋ ਗੰਭੀਰ ਚਿੰਤਾ ਦੀ ਸਥਿਤੀ ਬਣਾ ਸਕਦਾ ਹੈ , ਰਿਕਾਰਡ ਦੇ ਮੁਤਾਬਕ ਇਹ ਮਹਾਂਮਾਰੀ ਇਸ ਤੋਂ ਪਹਿਲਾਂ ਵੀ ਭਿਆਨਕ ਪ੍ਰਕੋਪ ਦਾ ਰੂਪ ਲੈ ਚੁੱਕੀ ਹੈ, ਇਸ ਮਹਾਂਮਾਰੀ ਦੇ ਚਲਦੇ 2014 ਤੋਂ 2016 ਦੌਰਾਨ ਪੱਛਮੀ ਅਫ਼ਰੀਕਾ ਵਿੱਚ 11,300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ |
ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਦੇ ਯਤਨਾਂ ਦੇ ਦੌਰਾਨ ਕਈ ਸਮਾਜਿਕ ਪ੍ਰਣਾਲੀਆਂ ਸਿਹਤ ਸੁਵਿਧਾਵਾਂ ਦੇ ਸੁਰੱਖਿਅਤ ਢੰਗਾਂ ਨੂੰ ਸਚੇਤ ਨਹੀਂ ਰਹਿਣਾ ਇਸ ਬਿਮਾਰੀ ਨੂੰ ਰੋਕਣ ਵਿੱਚ ਵੱਡੀ ਰੁਕਾਵਟ ਬਣੀ ਹੋਈ ਹੈ, ਕਾਂਗੋ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਕਿ 1,008 ਲੋਕਾਂ ਦੀ ਮੌਤ ਹੋ ਗਈ ਹੈ ਹਾਲਾਂਕਿ, ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਸ਼ੁਰੂ ਵਿੱਚ ਇੱਕ ਟੀਕੇ ਦੇ ਦਾਅਵੇ ਕਰਕੇ ਇਸ ਪ੍ਰਕਿਰਿਆ ਨੂੰ ਰੋਕਣ ਦੀ ਉਮੀਦ ਕੀਤੀ ਸੀ, ਪਰ ਪਿਛਲੇ ਹਫਤਿਆਂ ਵਿੱਚ ਡਬਲਯੂਐਚਓ ਦੇ ਸੀਨੀਅਰ ਅਧਿਕਾਰੀਆਂ ਨੇ ਮੰਨਿਆ ਕਿ ਦੇਸ਼ ਵਿੱਚ ਸੁਰੱਖਿਆ ਦੀ ਕਮੀ ਕਾਰਨ ਇਸ ਨੂੰ ਰੋਕਣਾ ਦਾ ਮੌਕਾ ਨਹੀਂ ਮਿਲਿਆ , ਡਬਲਯੂਐਚਓ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਅਸੀਂ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਾਂ |
ਜ਼ਿਕਰਯੋਗ ਹੈ ਕਿ ਈਬੋਲਾ ਵਾਇਰਸ ਨੇ ਬੀਤੇ ਸਾਲ ਅਗਸਤ ਵਿੱਚ ਵੀ ਕਾਂਗੋ ਵਿੱਚ ਕੇਹਰ ਬਰਸਾਇਆ ਸੀ , ਅਗਸਤ ਮਹੀਨੇ ਵਿੱਚ ਈਬੋਲਾ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋ ਗਈ ਸੀ ਬਾਅਦ ਵਿੱਚ ਸਰਕਾਰ ਨੇ ਤਿੰਨ ਮਹੀਨਿਆਂ ਤੱਕ ਇਸ ਬਿਮਾਰੀ ਦਾ ਮੁਫ਼ਤ ਇਲਾਜ ਸ਼ੁਰੂ ਕੀਤਾ ਸੀ ਪਰ ਇਹ ਬਿਮਾਰੀ ਰੁੱਕ ਨਹੀਂ ਸਕੀ |



